Verka Milk Price

Verka Milk New Prices: ਪੰਜਾਬ ‘ਚ ਵੇਰਕਾ ਦੁੱਧ ਦੀ ਕੀਮਤਾਂ ‘ਚ ਹੋਇਆ ਵਾਧਾ

ਚੰਡੀਗੜ੍ਹ, 29 ਅਪ੍ਰੈਲ 2025: Verka Milk Prices: ਪੰਜਾਬ ਅਤੇ ਚੰਡੀਗੜ੍ਹ ‘ਚ ਵੇਰਕਾ ਦੁੱਧ ਦੀ ਕੀਮਤਾਂ ‘ਚ ਵਾਧਾ ਕੀਤਾ ਗਈ ਹੈ | ਵੇਰਕਾ ਨੇ ਦੁੱਧ ਦੀ ਕੀਮਤ ‘ਚ 2 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਹੈ। ਲੋਕਾਂ ਨੂੰ ਹੁਣ ਵੇਰਕਾ ਦਾ ਦੁੱਧ ਪੀਣ ਲਈ ਆਪਣੀਆਂ ਜੇਬਾਂ ਹੋਰ ਢਿੱਲੀਆਂ ਕਰਨੀਆਂ ਪੈਣਗੀਆਂ।

Verka MIlk

ਇਹ ਨਵੀਆਂ ਕੀਮਤਾਂ 30 ਅਪ੍ਰੈਲ, 2025 (ਕੱਲ੍ਹ) ਤੋਂ ਲਾਗੂ ਹੋਣਗੀਆਂ। ਜਿਕਰਯੋਗ ਹੈ ਕਿ ਅੱਧਾ ਲੀਟਰ ਦੁੱਧ ਹੁਣ 28 ਰੁਪਏ, 1 ਲੀਟਰ ਦੀ ਕੀਮਤ 55 ਰੁਪਏ, 1.5 ਲੀਟਰ ਪੈਕੇਟ ਦੀ ਕੀਮਤ 80 ਰੁਪਏ, ਡਬਲ ਟੋਂਡ ਦੁੱਧ ਦੀ ਅੱਧਾ ਲੀਟਰ ਦੀ ਕੀਮਤ 20 ਰੁਪਏ, ਫੁੱਲ ਕਰੀਮ ਦੁੱਧ ਦੀ ਅੱਧਾ ਲੀਟਰ ਦੀ ਕੀਮਤ 31 ਰੁਪਏ ਅਤੇ 1 ਲੀਟਰ ਦੀ ਕੀਮਤ 61 ਰੁਪਏ ਹੋਵੇਗੀ, ਜਦੋਂ ਕਿ ਗਾਂ ਦੇ ਦੁੱਧ ਦਾ ਪੈਕੇਟ ਹੁਣ ਅੱਧਾ ਲੀਟਰ 26 ਰੁਪਏ ‘ਚ ਮਿਲੇਗਾ।

Read More: ਪੰਜਾਬ ਸਰਕਾਰ ਸੂਬੇ ਦੇ ਵੇਰਕਾ ਮਿਲਕ ਪਲਾਂਟਾਂ ਨੂੰ ਅੱਪਡੇਟ ਕਰਨ ਲਈ ਕਰ ਰਹੀ ਕੰਮ

Scroll to Top