Arshdeep Singh

PBKS ਬਨਾਮ RCB: ਪੰਜਾਬ ਕਿੰਗਜ਼ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣੇ ਅਰਸ਼ਦੀਪ ਸਿੰਘ

ਚੰਡੀਗੜ੍ਹ, 19 ਅਪ੍ਰੈਲ 2025: PBKS ਬਨਾਮ RCB: ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ (Arshdeep Singh) ਆਈਪੀਐਲ ‘ਚ ਪੰਜਾਬ ਕਿੰਗਜ਼ (PBKS) ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ। ਅਰਸ਼ਦੀਪ ਸਿੰਘ ਹੁਣ ਤੱਕ 86 ਵਿਕਟਾਂ ਹਾਸਲ ਕਰ ਚੁੱਕੇ ਹਨ। ਉਨ੍ਹਾਂ ਤੋਂ ਪਹਿਲਾਂ ਇਹ ਰਿਕਾਰਡ ਪਿਊਸ਼ ਚਾਵਲਾ ਦੇ ਨਾਂ ਸੀ, ਜਿਨ੍ਹਾਂ ਨੇ ਪੰਜਾਬ ਲਈ 84 ਵਿਕਟਾਂ ਲਈਆਂ ਸਨ। ਫਿਰ ਸੰਦੀਪ ਸ਼ਰਮਾ (73 ਵਿਕਟਾਂ), ਅਕਸ਼ਰ ਪਟੇਲ (61 ਵਿਕਟਾਂ) ਅਤੇ ਮੁਹੰਮਦ ਸ਼ਮੀ (58 ਵਿਕਟਾਂ) ਵਰਗੇ ਗੇਂਦਬਾਜ਼ ਹਨ।

ਸ਼ੁੱਕਰਵਾਰ ਨੂੰ ਦਿਲਚਸਪ ਪਲ ਅਤੇ ਰਿਕਾਰਡ ਦੇਖੇ ਗਏ, ਮਾਰਕੋ ਜੈਨਸਨ ਪਿੱਛੇ ਵੱਲ ਭੱਜਿਆ ਅਤੇ ਵਿਰਾਟ ਕੋਹਲੀ ਦਾ ਡਾਈਵਿੰਗ ਕੈਚ ਲਿਆ। ਜੋਸ਼ ਇੰਗਲਿਸ ਫਿਲ ਸਾਲਟ ਤੋਂ ਦੌੜਦਾ ਹੋਇਆ ਕੈਚ ਲੈਂਦਾ ਹੈ। ਬੰਗਲੁਰੂ ਦੇ ਕਪਤਾਨ ਰਜਤ ਪਾਟੀਦਾਰ ਨੇ 1000 ਦੌੜਾਂ ਪੂਰੀਆਂ ਕੀਤੀਆਂ।

ਆਈਪੀਐਲ ਦੇ 34ਵੇਂ ਮੈਚ ‘ਚ ਪੰਜਾਬ ਕਿੰਗਜ਼ ਨੇ ਰਾਇਲ ਚੈਲੇਂਜਰਜ਼ ਬੰਗਲੁਰੂ ਨੂੰ 5 ਵਿਕਟਾਂ ਨਾਲ ਹਰਾਇਆ। ਚਿੰਨਾਸਵਾਮੀ ਸਟੇਡੀਅਮ ‘ਚ ਸ਼ੁੱਕਰਵਾਰ ਨੂੰ ਮੀਂਹ ਕਾਰਨ ਮੈਚ 14-14 ਓਵਰਾਂ ਲਈ ਖੇਡਿਆ ਗਿਆ। ਪੰਜਾਬ ਨੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਰਸੀਬੀ ਨੇ 9 ਵਿਕਟਾਂ ਗੁਆਉਣ ਤੋਂ ਬਾਅਦ 95 ਦੌੜਾਂ ਬਣਾਈਆਂ। ਜਵਾਬ ‘ਚ ਪੰਜਾਬ ਕਿੰਗਜ਼ ਨੇ 12.1 ਓਵਰਾਂ ‘ਚ ਟੀਚਾ ਪ੍ਰਾਪਤ ਕਰ ਲਿਆ।

Read More: RCB ਬਨਾਮ PBKS:ਪੰਜਾਬ ਨੇ ਬੰਗਲੌਰ ਨੂੰ 5 ਵਿਕਟਾਂ ਨਾਲ ਹਰਾਇਆ, ਰੋਮਾਂਚਿਕ ਰਿਹਾ ਮੈਚ

Scroll to Top