ਚੰਡੀਗੜ੍ਹ, 17 ਮਾਰਚ 2025: IndusInd Bank Share: ਸੋਮਵਾਰ ਸਵੇਰੇ ਇੰਡਸਇੰਡ ਬੈਂਕ ਦੇ ਸ਼ੇਅਰ ਲਗਭਗ 6 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ। ਬੈਂਕ ਦੇ ਸ਼ੇਅਰਾਂ ‘ਚ ਇਹ ਮਜ਼ਬੂਤੀ ਰਿਜ਼ਰਵ ਬੈਂਕ ਵੱਲੋਂ ਗ੍ਰਾਹਕਾਂ ਨੂੰ ਇਹ ਭਰੋਸਾ ਦਿਵਾਉਣ ਤੋਂ ਬਾਅਦ ਆਈ ਹੈ | ਹਾਰਤੀ ਰਿਜ਼ਰਵ ਬੈਂਕ ਦਾ ਕਹਿਣਾ ਸੀ ਕਿ ਕੰਪਨੀ ਕੋਲ ਲੋੜੀਂਦੀ ਪੂੰਜੀ ਹੈ। ਇਸ ਤੋਂ ਇਲਾਵਾ, ਆਰਬੀਆਈ ਨੇ ਨਿੱਜੀ ਖੇਤਰ ਦੇ ਬੈਂਕ ਦੇ ਨਿਰਦੇਸ਼ਕ ਮੰਡਲ ਨੂੰ ਇਸ ਮਹੀਨੇ ਹੀ 2,100 ਕਰੋੜ ਰੁਪਏ ਦੇ ਲੇਖਾ-ਜੋਖਾ ਅੰਤਰ ਨਾਲ ਸਬੰਧਤ ਸੁਧਾਰਾਤਮਕ ਕਾਰਵਾਈ ਪੂਰੀ ਕਰਨ ਦਾ ਨਿਰਦੇਸ਼ ਦਿੱਤਾ ਹੈ।
ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਇੰਡਸਇੰਡ ਬੈਂਕ ਦੇ ਸ਼ੇਅਰ 707.75 ਰੁਪਏ ‘ਤੇ ਕਾਰੋਬਾਰ ਕਰਦੇ ਵੇਖੇ ਗਏ, ਜੋ ਕਿ ਬੀਐਸਈ ‘ਤੇ 5.30 ਪ੍ਰਤੀਸ਼ਤ ਵੱਧ ਹੈ। ਕੰਪਨੀ ਦੇ ਸ਼ੇਅਰ NSE ‘ਤੇ 5.58 ਪ੍ਰਤੀਸ਼ਤ ਵਧ ਕੇ 709.90 ਰੁਪਏ ਹੋ ਗਏ। ਇਹ ਸਟਾਕ ਸੈਂਸੈਕਸ ਅਤੇ ਨਿਫਟੀ ਕੰਪਨੀਆਂ ‘ਚੋਂ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲਾ ਸੀ।
ਪਿਛਲੇ ਹਫ਼ਤੇ, ਇੰਡਸਇੰਡ ਬੈਂਕ (IndusInd Bank) ਦੇ ਸ਼ੇਅਰ ਦੀ ਕੀਮਤ ‘ਚ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲੀ। ਗ੍ਰਾਹਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਦੇ ਹੋਏ, ਆਰਬੀਆਈ ਨੇ ਆਪਣੇ ਸਪੱਸ਼ਟੀਕਰਨ ‘ਚ ਕਿਹਾ ਕਿ ਇਸ ਸਮੇਂ ਜਮ੍ਹਾਂਕਰਤਾਵਾਂ ਨੂੰ ਅਟਕਲਾਂ ‘ਤੇ ਪ੍ਰਤੀਕਿਰਿਆ ਦੇਣ ਦੀ ਕੋਈ ਲੋੜ ਨਹੀਂ ਹੈ। ਇਸ ‘ਚ ਕਿਹਾ ਗਿਆ ਹੈ ਕਿ ਇੰਡਸਇੰਡ ਬੈਂਕ ਲਿਮਟਿਡ ਬਾਰੇ ਕੁਝ ਸਰਕਲਾਂ ‘ਚ ਕੁਝ ਅਟਕਲਾਂ ਚੱਲ ਰਹੀਆਂ ਹਨ, ਸੰਭਵ ਤੌਰ ‘ਤੇ ਬੈਂਕ ਨਾਲ ਸਬੰਧਤ ਹਾਲ ਹੀ ਦੇ ਵਿਕਾਸ ਦੇ ਕਾਰਨ। ਕੇਂਦਰੀ ਬੈਂਕ ਨੇ ਗਾਹਕਾਂ ਅਤੇ ਨਿਵੇਸ਼ਕਾਂ ਨੂੰ ਭਰੋਸਾ ਦਿੱਤਾ ਹੈ ਕਿ ਬੈਂਕ ਦੀ ਵਿੱਤੀ ਸਥਿਤੀ ਸਥਿਰ ਬਣੀ ਹੋਈ ਹੈ ਅਤੇ ਉਹ ਇਸਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ।
Read More: IndusInd Bank Share: ਇੰਡਸਇੰਡ ਬੈਂਕ ਨੂੰ ਵੱਡਾ ਝਟਕਾ, ਸਟਾਕ ਮਾਰਕੀਟ ‘ਚ 25 ਫੀਸਦੀ ਸ਼ੇਅਰ ਡਿੱਗੇ