IPL 2025

ਪਾਕਿਸਤਾਨ ਸੁਪਰ ਲੀਗ ਛੱਡ ਕੇ IPL ਖੇਡੇਗਾ ਦੱਖਣੀ ਅਫ਼ਰੀਕੀ ਦਾ ਇਹ ਖਿਡਾਰੀ, PCB ਨੇ ਭੇਜਿਆ ਕਾਨੂੰਨੀ ਨੋਟਿਸ

ਚੰਡੀਗੜ੍ਹ, 17 ਮਾਰਚ 2025: ਆਈਪੀਐਲ 2025 (IPL 2025) ਦੀ ਨਿਲਾਮੀ ‘ਚ ਚੁਣੇ ਨਾ ਜਾਣ ਵਾਲੇ ਬਹੁਤ ਸਾਰੇ ਵਿਦੇਸ਼ੀ ਖਿਡਾਰੀਆਂ ਨੇ ਬਾਅਦ ‘ਚ ਪੀਐਸਐਲ ਨਾਲ ਕਰਾਰ ਕੀਤਾ , ਜਿਨ੍ਹਾਂ ‘ਚ ਦੱਖਣੀ ਅਫ਼ਰੀਕੀ ਖਿਡਾਰੀ ਕੋਰਬਿਨ ਬੋਸ਼ ਵੀ ਸ਼ਾਮਲ ਹਨ।

ਆਈਪੀਐਲ ਅਤੇ ਪੀਐਸਐਲ ਇਕੱਠੇ ਹੋਣ ਕਰਕੇ ਟਕਰਾਅ ਹੋਣਾ ਤੈਅ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਦੱਖਣੀ ਅਫ਼ਰੀਕੀ ਖਿਡਾਰੀ ਕੋਰਬਿਨ ਬੋਸ਼ ਨੂੰ ਕਾਨੂੰਨੀ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ ਕਿਉਂਕਿ ਖਿਡਾਰੀ ਨੇ ਆਪਣਾ PSL ਇਕਰਾਰਨਾਮਾ ਵਿਚਕਾਰ ਛੱਡ ਕੇ IPL 2025 ‘ਚ ਹਿੱਸਾ ਲੈਣ ਦਾ ਫੈਸਲਾ ਕੀਤਾ। ਇਹ ਖਿਡਾਰੀ ਕੋਰਬਿਨ ਬੋਸ਼ ਹੈ, ਜੋ ਮੁੰਬਈ ਇੰਡੀਅਨਜ਼ ਲਈ ਖੇਡਦਾ ਨਜ਼ਰ ਆਵੇਗਾ।

22 ਮਾਰਚ ਤੋਂ ਇੰਡੀਅਨ ਪ੍ਰੀਮਿਅਰ ਲੀਗ 2025 ਸ਼ੁਰੂਆਤ ਹੋਣ ਜਾ ਰਹੀ ਹੈ। ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ ਆਈਪੀਐਲ ਦੇ 18ਵੇਂ ਸੀਜ਼ਨ ਦਾ ਪਹਿਲਾ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਖੇਡਿਆ ਜਾਵੇਗਾ। ਆਈਪੀਐਲ 2025 ਦੀ ਸ਼ੁਰੂਆਤ ਦੇ ਨਾਲ ਹੀ ਪਾਕਿਸਤਾਨ ਦੀ ਟੀ-20 ਲੀਗ ਯਾਨੀ ਪਾਕਿਸਤਾਨ ਸੁਪਰ ਲੀਗ 2025 ਵੀ ਸ਼ੁਰੂ ਹੋਣ ਜਾ ਰਹੀ ਹੈ।

ਦੂਜੇ ਪਾਸੇ ਪਾਕਿਸਤਾਨ ‘ਚ ਚੈਂਪੀਅਨਜ਼ ਟਰਾਫੀ ਅਤੇ ਹੋਰ ਅੰਤਰਰਾਸ਼ਟਰੀ ਵਚਨਬੱਧਤਾਵਾਂ ਦੇ ਕਾਰਨ ਪੀਸੀਬੀ ਨੂੰ ਆਪਣੀ ਪੀਐਸਐਲ ਵਿੰਡੋ ਨੂੰ ਨਿਯਮਤ ਫਰਵਰੀ-ਮਾਰਚ ਤੋਂ ਅਪ੍ਰੈਲ-ਮਈ ‘ਚ ਬਦਲਣਾ ਪਿਆ।

Read More: Delhi Capitals: ਆਈਪੀਐਲ ‘ਚ ਦਿੱਲੀ ਕੈਪੀਟਲਜ਼ ਦੇ ਕਪਤਾਨ ਹੋਣਗੇ ਅਕਸ਼ਰ ਪਟੇਲ

Scroll to Top