ਚੰਡੀਗੜ੍ਹ, 21 ਜਨਵਰੀ, 2025: ਰਾਸ਼ਟਰਪਤੀ ਭਵਨ (Rashtrapati Bhavan) ਦਾ ਅੰਮ੍ਰਿਤ ਉਦਯਾਨ (Amrit Udayan) 2 ਫਰਵਰੀ ਤੋਂ ਆਮ ਲੋਕਾਂ ਲਈ ਖੁੱਲ੍ਹਣ ਜਾ ਰਿਹਾ ਹੈ। ਆਮ ਲੋਕ ਮੰਗਲਵਾਰ ਤੋਂ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ 30 ਮਾਰਚ ਤੱਕ ਇਸ ਸਥਾਨ ਦਾ ਦੌਰਾ ਕਰ ਸਕਦੇ ਹਨ। ਅੰਮ੍ਰਿਤ ਮਹੋਤਸਵ 6 ਤੋਂ 9 ਮਾਰਚ ਤੱਕ ਕਰਵਇਆ ਜਾਵੇਗਾ, ਜਿਸ ‘ਚ ਦੱਖਣੀ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
ਤੁਹਾਨੂੰ ਟਿਕਟ ਬੁਕਿੰਗ ਲਈ ਲੋਕਾਂ ਨੂੰ ਰਾਸ਼ਟਰਪਤੀ ਭਵਨ (Rashtrapati Bhavan) ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਣਾ ਪਵੇਗਾ। ਜਿੱਥੇ ਤੁਹਾਨੂੰ ਮੰਗੀ ਗਈ ਜਾਣਕਾਰੀ ਪ੍ਰਦਾਨ ਕਰਨੀ ਪਵੇਗੀ। ਬੁਕਿੰਗ ਲਈ https://visit.rashtrapatibhavan.gov.in/visit/amrit-udyan/rE ਲਿੰਕ ‘ਤੇ ਕਲਿੱਕ ਕਰ ਸਕਦੇ ਹੋ।
ਜਿਕਰਯੋਗ ਹੈ ਕਿ ਲੋਕ ਹਫ਼ਤੇ ‘ਚ 6 ਦਿਨ ਇੱਥੇ ਆ ਸਕਦੇ ਹਨ ਅਤੇ ਸੈਂਕੜੇ ਕਿਸਮਾਂ ਦੇ ਫੁੱਲਾਂ ਦੇ ਨਜ਼ਾਰੇ ਦਾ ਆਨੰਦ ਮਾਣ ਸਕਦੇ ਹਨ। ਸੋਮਵਾਰ ਨੂੰ ਛੁੱਟੀ ਹੋਣ ਕਾਰਨ ਅੰਮ੍ਰਿਤ ਉਦਯਾਨ ਸਿਰਫ਼ ਇੱਕ ਦਿਨ ਬੰਦ ਰਹੇਗਾ। ਅਜਿਹੀ ਸਥਿਤੀ ‘ਚ ਸੋਮਵਾਰ ਨੂੰ ਇੱਥੇ ਜਾਣ ਤੋਂ ਬਚੋ।
ਅੰਮ੍ਰਿਤ ਬਾਗ ‘ਚ ਫੁੱਲਾਂ ਦਾ ਨਜ਼ਾਰਾ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਦੇਖਿਆ ਜਾ ਸਕਦਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਕਾਰਨ 5 ਫਰਵਰੀ ਨੂੰ ਇਹ ਬੰਦ ਰਹੇਗਾ। ਰਾਸ਼ਟਰਪਤੀ ਭਵਨ 20 ਅਤੇ 21 ਫਰਵਰੀ ਨੂੰ ਵਿਜ਼ਟਰ ਕਾਨਫਰੰਸ ਕਾਰਨ ਅਤੇ 14 ਮਾਰਚ ਨੂੰ ਹੋਲੀ ਕਾਰਨ ਬੰਦ ਰਹੇਗਾ।
ਅੰਮ੍ਰਿਤ ਉਦਯਾਨ ‘ਚ ਆਉਣ ਵਾਲੇ ਸਾਰੇ ਸੈਲਾਨੀਆਂ ਲਈ ਦਾਖਲਾ ਅਤੇ ਨਿਕਾਸ ਗੇਟ ਨੰਬਰ 35 ਤੋਂ ਹੋਵੇਗਾ। ਜੋ ਕਿ ਨੌਰਥ ਐਵੇਨਿਊ ਨੂੰ ਰਾਸ਼ਟਰਪਤੀ ਭਵਨ ਨਾਲ ਜੋੜਦਾ ਹੈ। ਸੈਲਾਨੀਆਂ ਦੀ ਸਹੂਲਤ ਲਈ, ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨ ਤੋਂ ਗੇਟ ਨੰਬਰ 35 ਤੱਕ ਸ਼ਟਲ ਬੱਸ ਸੇਵਾ ਸਵੇਰੇ 9.30 ਵਜੇ ਤੋਂ ਸ਼ਾਮ 6.00 ਵਜੇ ਤੱਕ ਹਰ 30 ਮਿੰਟਾਂ ਵਿੱਚ ਉਪਲਬਧ ਹੋਵੇਗੀ।
Read More: Rashtrapati Bhavan: ਰਾਸ਼ਟਰਪਤੀ ਭਵਨ ਦੇ ਪ੍ਰਸਿੱਧ ‘ਦਰਬਾਰ ਹਾਲ’ ਅਤੇ ‘ਅਸ਼ੋਕਾ ਹਾਲ’ ਦਾ ਨਾਂ ਬਦਲਿਆ