24 ਦਸੰਬਰ 2024: ਜਲੰਧਰ-ਅੰਮ੍ਰਿਤਸਰ (Jalandhar-Amritsar National Highway) ਨੈਸ਼ਨਲ ਹਾਈਵੇ ‘ਤੇ ਸਥਿਤ ਵਿਧੀਪੁਰ(Vidhipur) ‘ਚ ਇਕ ਤੇਜ਼ ਰਫਤਾਰ (high-speed Innova car) ਇਨੋਵਾ ਕਾਰ ਨੇ ਸੜਕ ਪਾਰ ਕਰ ਰਹੀ ਇਕ ਔਰਤ (WOMEN) ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਔਰਤ ਦੀ ਮੌਤ (died) ਹੋ ਗਈ।ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਥਾਣਾ ਮਕਸੂਦਾਂ ਦੇ ਐੱਸ.ਐੱਚ.ਓ. ਬਲਬੀਰ ਸਿੰਘ ਪੁਲਿਸ ਪਾਰਟੀ ਨਾਲ ਪਹੁੰਚੇ।
ਜਾਣਕਾਰੀ ਦਿੰਦੇ ਹੋਏ ਅਸ਼ਵਨੀ ਕੁਮਾਰ ਵਾਸੀ ਵਿਧੀਪੁਰ ਨੇ ਦੱਸਿਆ ਕਿ ਉਸ ਦੀ ਪਤਨੀ ਨੀਲਮ (36) ਸਰਾਂਉਸੀਆਂ ਸਥਿਤ ਇਕ ਫੈਕਟਰੀ ਵਿਚ ਕੰਮ ਕਰਦੀ ਸੀ, ਉਹ ਫੈਕਟਰੀ ਤੋਂ ਛੁੱਟੀ ਕਰਕੇ ਵਿਧਾਨਪੁਰ ਆਪਣੇ ਘਰ ਆ ਰਹੀ ਸੀ, ਜਦੋਂ ਉਹ ਵਿਧੀਪੁਰ ਹਾਈਵੇਅ ਪਾਰ ਕਰਨ ਲੱਗੀ ਤਾਂ ਜਲੰਧਰ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਇਨੋਵਾ ਕਾਰ ਨੇ ਟੱਕਰ ਮਾਰ ਦਿੱਤੀ|
ਇਸ ਦੌਰਾਨ ਨੀਲਮ ਦਾ ਦਿਉਰ ਜਸਵਿੰਦਰ (jaswinder pal) ਪਾਲ ਵਿਧੀਪੁਰ (vidhipur) ਕੋਲ ਖੜ੍ਹਿਆ ਸੀ, ਜਿਨ੍ਹਾਂ ਨੇ ਇਹ ਹਾਦਸਾ ਦੇਖਿਆ ਤੇ ਤੁਰੰਤ ਹੀ ਭਰਜਾਈ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਨੋਵਾ ਕਾਰ ਚਾਲਕ ਮੌਕਾ ਮਿਲਦੇ ਹੀ ਫ਼ਰਾਰ ਹੋ ਗਿਆ।
ਹਾਦਸੇ ‘ਚ ਨੀਲਮ ਦੀ ਮੌਤ ਹੋਣ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ ਅਤੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਮੌਕੇ ‘ਤੇ ਪਹੁੰਚੇ ਐੱਸ.ਐੱਚ.ਓ. ਨੇ ਇਨੋਵਾ ਕਾਰ ਦੀ ਫੋਟੋ ਬਲਬੀਰ ਸਿੰਘ ਪੁਲਿਸ ਪਾਰਟੀ ਨੂੰ ਦਿੱਤੀ ਜਿਸ ਵਿੱਚ ਕਾਰ ’ਤੇ ਲੱਗੀ ਨੰਬਰ ਪਲੇਟ ਅਤੇ ਪੁਲਿਸ ਲਾਈਟ ਨਜ਼ਰ ਆ ਰਹੀ ਸੀ।
ਉਥੇ ਹੀ ਐਸ.ਐਚ.ਓ ਨੇ ਮੌਕੇ ‘ਤੇ ਮੌਜੂਦ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਗੱਡੀ ਦਾ ਨੰਬਰ ਟਰੇਸ ਕੀਤਾ ਤਾਂ ਪਤਾ ਲੱਗਾ ਕਿ ਇਹ ਅੰਮ੍ਰਿਤਸਰ ਦੀ ਹੈ। ਪੁਲਿਸ ਨੇ ਮ੍ਰਿਤਕ ਨੀਲਮ ਦੇ ਦਿਉਰ ਜਸਵਿੰਦਰ ਪਾਲ ਦੇ ਬਿਆਨ ਲੈ ਕੇ ਮਾਮਲਾ ਦਰਜ ਕਰ ਲਿਆ ਹੈ।
read more: Moga accident: ਟਰੈਕਟਰ ਟਰਾਲੀ ਤੇ ਕਾਰ ਦੀ ਟੱ.ਕ.ਰ, ਇੱਕ ਵਿਅਕਤੀ ਦੀ ਮੌ.ਤ, ਦੋ ਜ਼.ਖ਼.ਮੀ