Punjab News: ਨਵਜੋਤ ਸਿੰਘ ਸਿੱਧੂ ਦਾ U-TURN, ਇਲਾਜ ਦੌਰਾਨ ਜੋ ਕੁੱਝ ਵੀ ਕੀਤਾ ਡਾਕਟਰਾਂ ਦੀ ਸਲਾਹ ਨਾਲ ਕੀਤਾ

25 ਨਵੰਬਰ 2024: ਆਪਣੀ ਪਤਨੀ ਦੇ ਕੈਂਸਰ (CANCER) ਦਾ ਇਲਾਜ ਨਿੰਮ-ਹਲਦੀ ਨਾਲ ਕਰਨ ਦੇ ਬਿਆਨ ਨੂੰ ਲੈ ਕੇ ਸੁਰਖੀਆਂ ‘ਚ ਆਏ ਨਵਜੋਤ ਸਿੰਘ ਸਿੱਧੂ (navjot singh sidhu) ਨਾਲ ਜੁੜੀ ਹੁਣ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪੰਜਾਬ ਕਾਂਗਰਸ (congress) ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਡਾਕਟਰ ਨਵਜੋਤ ਕੌਰ (navjot kaur sidhu) ਦਾ ਆਯੁਰਵੈਦਿਕ(ayurvedic)  ਤਰੀਕਿਆਂ ਨਾਲ ਇਲਾਜ ਕਰਨ ਦੇ ਆਪਣੇ ਬਿਆਨ ਨੂੰ ਲੈ ਕੇ ਹੁਣ ਯੂ-ਟਰਨ (u-turn) ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ (doctoprs) ਦਾ ਇਲਾਜ ਸਿਖਰ ’ਤੇ ਹੈ।

 

ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨਾਲ ਅੰਮ੍ਰਿਤਸਰ ਦੌਰੇ ‘ਤੇ ਆਏ ਸਨ। ਉਨ੍ਹਾਂ ਨੇ ਇਸ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਉਸਨੇ ਕਿਹਾ ਕਿ ਡਾਕਟਰੀ ਇਲਾਜ ਪਹਿਲੀ ਚੀਜ਼ ਹੈ ਪਰ ਉਹ ਤੁਹਾਨੂੰ ਉਹ ਸਭ ਕੁਝ ਦੱਸੇਗਾ ਜੋ ਇਲਾਜ ਦੇ ਨਾਲ-ਨਾਲ ਕਰਨ ਦੀ ਜ਼ਰੂਰਤ ਹੈ। ਉਸ ਨੇ ਕਿਹਾ ਕਿ ਇਸ ਲਈ ਉਸ ਨੂੰ ਕਾਫੀ ਪੈਸੇ ਮਿਲਦੇ ਹਨ ਪਰ ਉਹ ਇਕ ਪੈਸਾ ਵੀ ਨਹੀਂ ਲੈਣਗੇ।

Scroll to Top