ਵਿੱਕੀ ਮਿੱਢੂ ਖੇੜਾ ਕ.ਤ.ਲ.ਕਾਂ.ਡ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਜਾਣੋ

8 ਨਵੰਬਰ 2024: ਵਿੱਕੀ ਮਿੱਢੂ ਖੇੜਾ (Vicky Midhu Khera) ਕਤਲਕਾਂਡ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਵਧੀਕ ਜਿਲਾ ਸੈਸ਼ਨ ਜੱਜ (Additional District Sessions Judge) ਦੀ ਅਦਾਲਤ ਵਲੋਂ ਮੁਲਜਮ ਕੌਸ਼ਲ ਚੌਧਰੀ, ਅਮਿਤ ਡਾਗਰ, ਅਜੇ ਉਰਫ ਸਨੀ, ਸੱਜਣ ਉਰਫ ਭੋਲੂ, ਅਨਿਲ ਲੱਠ, ਅਤੇ ਗੈਂਗਸਟਰ ਭੁਪਿੰਦਰ ਉਰਫ ਭੂਪੀ ਰਾਣਾ ਵਿਰੁੱਧ ਦੋਸ਼ ਤੈਅ ਕਰ ਦਿੱਤੇ ਗਏ ਹਨ, ਧਾਰਾ 302, 482, 120ਬੀ, 34 ਅਤੇ ਆਰਮਜ਼ ਐਕਟ ਦੇ ਤਹਿਤ ਦੋਸ਼ ਤੈਅ ਕੀਤੇ ਹਨ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਅਗਲੀ ਤਰੀਕ ਤੇ ਗਵਾਹੀਆਂ ਸ਼ੁਰੁ ਹੋਣਗੀਆਂ।

ਦੱਸ ਦੇਈਏ ਕਿ ਮੋਹਾਲੀ ਦੇ ਸੈਕਟਰ-70 ਵਿਖੇ 7 ਅਗਸਤ 2021 ਨੂੰ ਵਿੱਕੀ ਮਿੱਢੂ ਖੇੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਅਗਲੇ ਦਿਨ ਬੰਬੀਹਾ ਗੈਂਗ ਨੇ ਇਸ ਕਤਲ ਦੀ ਜਿੰਮੇਵਾਰੀ ਲਈ ਸੀ ਅਤੇ ਪੁਲੀਸ ਦੀ ਸ਼ੁਰੂਆਤੀ ਜਾਂਚ ਵਿਚ ਬੰਬੀਹਾ ਗੈਂਗ ਚਲਾ ਰਹੇ ਲੱਕੀ ਪਡਿਆਲ ਦਾ ਨਾਮ ਸਾਹਮਣੇ ਆਇਆ ਸੀ।

ਇਸ ਮਾਮਲੇ ਵਿੱਚ ਪੁਲਿਸ ਵਲੋਂ ਅਰਮੀਨੀਆ ਦੀ ਜੇਲ ਵਿਚ ਬੈਠੇ ਗੌਰਵ ਉਰਫ ਲੱਕੀ ਪਡਿਆਲ (ਜੋ ਬੰਬੀਹਾ ਗੈਂਗ ਦਾ ਸੰਚਾਲਕ ਹੈ) ਸਣੇ ਸਿੱਧੂ ਮੂਸੇਵਾਲਾ ਦੇ ਮੈਨੇਜ਼ਰ ਸ਼ਗਨਪ੍ਰੀਤ ਸਿੰਘ (ਜੋ ਇਸ ਸਮੇਂ ਵਿਦੇਸ਼ ਵਿੱਚ ਹੈ) ਸਮੇਤ ਕਈ ਮੁਲਜਮਾਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਪੁਲਿਸ ਵਲੋਂ ਉਨ੍ਹਾਂ ਦੇ ਖ਼ਿਲਾਫ਼ ਸ਼ੁਰੂਆਤ ਵਿੱਚ ਚਾਰਜਸ਼ੀਟ ਦਾਖਲ ਨਹੀ ਕੀਤੀ ਗਈ ਅਤੇ ਆਉਣ ਵਾਲੇ ਦਿਨਾਂ ਵਿੱਚ ਉਕਤ ਮੁਲਜਮਾਂ ਖਿਲਾਫ ਪੁਲਿਸ ਸਪਲੀਮੈਂਟਰੀ ਚਲਾਨ ਪੇਸ਼ ਕਰ ਸਕਦੀ ਹੈ।

 

Scroll to Top