ਚੰਡੀਗੜ੍ਹ, 08 ਨਵੰਬਰ 2024: IND vs SA 1sT T20 MATCH LIVE: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਅੱਜ ਤੋਂ ਚਾਰ ਮੈਚਾਂ ਦੀ ਟੀ-20 ਸੀਰੀਜ਼ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ । ਪਹਿਲਾ ਟੀ-20 ਮੈਚ ਡਰਬਨ ‘ਚ ਅੱਜ ਭਾਰਤੀ ਸਮੇਂ ਮੂਤਬ ਰਾਤ 8: 30 ਵਜੇ ਖੇਡਿਆ ਜਾਵੇਗਾ | ਇਸ ਮੈਚ ‘ਚ ਭਾਰਤੀ ਟੀਮ ਸੂਰਿਆਕੁਮਾਰ ਯਾਦਵ ਦੀ ਅਗਵਾਈ ‘ਚ ਖੇਡਦੀ ਨਜ਼ਰ ਆਵੇਗੀ। ਇਸ ਮੈਚ ‘ਚ ਨਜ਼ਰ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ‘ਤੇ ਹੋਵੇਗੀ।
ਟੀਮ ਦੇ ਸੀਨੀਅਰ ਖਿਡਾਰੀ ਜਿਵੇਂ ਕਪਤਾਨ ਸੂਰਿਆਕੁਮਾਰ ਯਾਦਵ, ਆਲਰਾਊਂਡਰ ਹਾਰਦਿਕ ਪੰਡਯਾ ਅਤੇ ਅਕਸ਼ਰ ਪਟੇਲ ਵੀ ਦੱਖਣੀ ਅਫਰੀਕਾ ਖ਼ਿਲਾਫ ਸੀਰੀਜ਼ ਜਿੱਤਣ ਦੀ ਕੋਸ਼ਿਸ਼ ਕਰਨਗੇ। ਇਸਦੇ ਨਾਲ ਹੀ ਦੱਖਣੀ ਅਫਰੀਕਾ ਦੀ ਟੀਮ ਜੂਨ ‘ਚ ਟੀ-20 ਵਿਸ਼ਵ ਕੱਪ ਫਾਈਨਲ ‘ਚ ਭਾਰਤ ਹੱਥੋਂ ਮਿਲੀ ਹਾਰ ਦਾ ਬਦਲਾ ਲੈਣ ਲਈ ਬੇਤਾਬ ਹੋਵੇਗੀ।
ਭਾਰਤੀ ਵਿਕਟਕੀਪਰ ਬੱਲੇਬਾਜ਼ ਸੈਮਸਨ ਨੂੰ ਹਾਲ ਹੀ ‘ਚ ਬੰਗਲਾਦੇਸ਼ ਖ਼ਿਲਾਫ ਘਰੇਲੂ ਟੀ-20 ਸੀਰੀਜ਼ ‘ਚ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ 47 ਗੇਂਦਾਂ ‘ਤੇ 111 ਦੌੜਾਂ ਦੀ ਪਾਰੀ ਖੇਡ ਕੇ ਟੀਮ ਪ੍ਰਬੰਧਨ ਦੇ ਫੈਸਲੇ ਨੂੰ ਸਹੀ ਸਾਬਤ ਕੀਤਾ।
ਰੋਹਿਤ ਸ਼ਰਮਾ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਅਤੇ ਅਜਿਹੇ ‘ਚ ਸੈਮਸਨ ਦੱਖਣੀ ਅਫਰੀਕਾ ਖ਼ਿਲਾਫ ਕੁਝ ਚੰਗੀਆਂ ਪਾਰੀਆਂ ਖੇਡ ਕੇ ਇਸ ਫਾਰਮੈਟ ‘ਚ ਭਾਰਤੀ ਚੋਟੀ ਦੇ ਕ੍ਰਮ ‘ਚ ਆਪਣੀ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰਨਗੇ।
ਇਹ ਸੀਰੀਜ਼ ਅਭਿਸ਼ੇਕ ਸ਼ਰਮਾ ਲਈ ਵੀ ਕਾਫ਼ੀ ਅਹਿਮ ਹੈ ਕਿਉਂਕਿ ਜੁਲਾਈ ‘ਚ ਹਰਾਰੇ ‘ਚ ਜ਼ਿੰਬਾਬਵੇ ਖਿਲਾਫ ਆਕਰਸ਼ਕ ਸੈਂਕੜਾ ਲਗਾਉਣ ਤੋਂ ਬਾਅਦ ਉਹ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੂੰ ਆਪਣੀ ਜਗ੍ਹਾ ਪੱਕੀ ਕਰਨ ਲਈ ਚੰਗਾ ਪ੍ਰਦਰਸ਼ਨ ਕਰਮਨ ਪਵੇਗਾ | ਉਹ ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਵਜੋਂ ਵੀ ਬਿਹਤਰ ਪ੍ਰਦਰਸ਼ਨ ਕਰਨਾ ਚਾਹੇਗਾ।
ਖੱਬੇ ਹੱਥ ਦੇ ਬੱਲੇਬਾਜ਼ ਤਿਲਕ ਵਰਮਾ ਨੇ ਅਗਸਤ 2023 ‘ਚ ਵੈਸਟਇੰਡੀਜ਼ ਖ਼ਿਲਾਫ਼ ਟੀ-20 ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕਰਦਿਆਂ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵ ਪਾਇਆ ਪਰ ਇਸ ਤੋਂ ਬਾਅਦ ਉਹ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕਿਆ।
ਹੁਣ ਤੱਕ ਖੇਡੇ ਗਏ 12 ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਉਸ ਦੇ ਨਾਂ ਸਿਰਫ ਇਕ ਅਰਧ ਸੈਂਕੜਾ ਹੈ। ਉਸ ਨੇ ਆਪਣਾ ਆਖਰੀ ਮੈਚ ਇਸ ਸਾਲ ਜਨਵਰੀ ‘ਚ ਅਫਗਾਨਿਸਤਾਨ ਖਿਲਾਫ ਖੇਡਿਆ ਸੀ। ਹੈਦਰਾਬਾਦ ਦਾ ਇਹ ਖਿਡਾਰੀ ਵੀ ਚੰਗਾ ਪ੍ਰਦਰਸ਼ਨ ਕਰਨ ਲਈ ਬੇਤਾਬ ਹੋਵੇਗਾ। ਉਹ ਆਪਣੇ ਆਫ ਸਪਿਨ ਦਾ ਵੀ ਬਿਹਤਰ ਇਸਤੇਮਾਲ ਕਰਨਾ ਚਾਹੇਗਾ।
ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ ਅਤੇ ਸਪਿਨਰ ਵਰੁਣ ਚੱਕਰਵਰਤੀ ਲਈ ਵੀ ਇਹ ਚੰਗਾ ਮੌਕਾ ਹੋਵੇਗਾ। ਚੱਕਰਵਰਤੀ ਨੇ ਬੰਗਲਾਦੇਸ਼ ਖਿਲਾਫ਼ ਪੰਜ ਵਿਕਟਾਂ ਲੈ ਕੇ ਪ੍ਰਭਾਵਿਤ ਕੀਤਾ ਸੀ। ਚੋਣਕਾਰ ਇਸ ਗੱਲ ‘ਤੇ ਵੀ ਨਜ਼ਰ ਰੱਖਣਗੇ ਕਿ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ, ਅਵੇਸ਼ ਖਾਨ, ਵਿਸ਼ਾਕ ਵਿਜੇਕੁਮਾਰ ਅਤੇ ਯਸ਼ ਦਿਆਲ ਦੱਖਣੀ ਅਫਰੀਕਾ ਖਿਲਾਫ (IND vs SA) ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਹਨ। ਅਰਸ਼ਦੀਪ ਅਤੇ ਅਵੇਸ਼ ਕੋਲ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਦਾ ਤਜਰਬਾ ਹੈ