4 ਨਵੰਬਰ 2024: ਲੁਧਿਆਣਾ (ludhiana) ‘ਚ ਦਰਦਨਾਕ ਹਾਦਸਾ ਵਾਪਰਿਆ ਹੈ, ਦੱਸ ਦੇਈਏ ਕਿ ਭਾਈ ਦੂਜ (bhai dooj) ਦਾ ਤਿਉਹਾਰ ਮਨਾ ਕੇ ਸਹੁਰੇ ਘਰ ਪਰਤ ਰਹੀ ਇੱਕ ਔਰਤ ਅਤੇ ਉਸਦੀ ਇੱਕ ਸਾਲ ਦੀ ਬੱਚੀ ਨੂੰ ਕਰੇਨ ਨੇ ਕੁਚਲ ਦਿੱਤਾ। ਹਾਦਸੇ ਵਿੱਚ ਔਰਤ ਅਤੇ ਲੜਕੀ ਦੀ ਮੌਤ (died) ਹੋ ਗਈ।
ਮ੍ਰਿਤਕ ਔਰਤ ਦੀ ਪਛਾਣ ਰੀਨਾ ਅਤੇ ਉਸ ਦੀ ਬੇਟੀ ਯਸ਼ਿਕਾ ਵਜੋਂ ਹੋਈ ਹੈ, ਜਦਕਿ ਬਾਈਕ ਸਵਾਰ ਔਰਤ ਦਾ ਪਤੀ ਰਵਿੰਦਰ ਜ਼ਖਮੀ ਹੋ ਗਿਆ। ਸੂਚਨਾ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਦੇਰ ਰਾਤ ਮੁਲਜ਼ਮ ਕਰੇਨ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।