ਚੰਡੀਗੜ੍ਹ, 09 ਅਕਤੂਬਰ 2024: ਅੱਜ ਚੰਡੀਗੜ੍ਹ ਵਿਖੇ ਬੈਕਫਿੰਕੋ (ਪੰਜਾਬ ਬੀ.ਸੀ. ਲੈਂਡ ਐਂਡ ਫਾਇਨੈਂਸ ਕਾਰਪੋਰੇਸ਼ਨ) ਦੇ ਚੇਅਰਮੈਨ ਸੰਦੀਪ ਸੈਣੀ ਨੇ ਪੰਜਾਬ ਦੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨਾਲ ਮੁਲਾਕਾਤ ਕੀਤੀ ਹੈ । ਇਸ ਮੁਲਾਕਾਤ ਦੌਰਾਨ ਬੈਕਫਿੰਕੋ ਦੁਆਰਾ ਸਮਾਜ ਦੇ ਪਿਛੜੇ ਵਰਗਾਂ, ਬੀਬੀਆਂ ਅਤੇ ਕਿਸਾਨਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ।
ਇਸ ਦੌਰਾਨ ਚੇਅਰਮੈਨ ਸੰਦੀਪ ਸੈਣੀ ਨੇ ਕੈਬਿਨਟ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੂੰ ਦੱਸਿਆ ਕਿ ਬੈਕਫਿੰਕੋ ਦੇ ਯਤਨਾਂ ਨਾਲ ਹਜ਼ਾਰਾਂ ਕਿਸਾਨਾਂ, ਬੀਬੀਆਂ ਅਤੇ ਨੋਜਵਾਨਾਂ ਨੂੰ ਆਰਥਿਕ ਮੱਦਦ ਪ੍ਰਦਾਨ ਕਰਦਿਆਂ ਉਨ੍ਹਾਂ ਦੀ ਆਤਮਨਿਰਭਰਤਾ ਵਧਾਉਣ ਲਈ ਵੱਖ-ਵੱਖ ਤਕਨੀਕੀ ਅਤੇ ਫਾਇਨੈਂਸ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਉਨ੍ਹਾ ਕਿਹਾ ਕਿ ਨਵੀਆਂ ਸਕੀਮਾਂ ਨੂੰ ਲਾਗੂ ਕਰਨ ਬਾਰੇ ਵੀ ਵਿਚਾਰ ਕੀਤਾ ਗਿਆ ਹੈ ।
ਇਸ ਦੌਰਾਨ ਕੈਬਿਨਟ ਮੰਤਰੀ ਡਾ: ਬਲਜੀਤ ਕੌਰ ਨੇ ਬੈਕਫਿੰਕੋ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਸਮਾਜ ਦੀ ਭਲਾਈ ਲਈ ਇਸ ਸੰਸਥਾ ਦਾ ਸਹਿਯੋਗ ਕਰਨ ਲਈ ਹਮੇਸ਼ਾ ਤਿਆਰ ਰਹੇਗੀ |