Sonam Wangchuk

Sonam Wangchuck: ਸੋਨਮ ਵਾਂਗਚੁਕ ਸਮੇਤ ਹੋਰਨਾਂ ਨੂੰ ਪੁਲਿਸ ਹਿਰਾਸਤ ‘ਚੋਂ ਕੀਤਾ ਰਿਹਾਅ

ਚੰਡੀਗੜ੍ਹ, 2 ਅਕਤੂਬਰ 2024: ਜਲਵਾਯੂ ਕਾਰਕੁਨ ਸੋਨਮ ਵਾਂਗਚੁਕ (Sonam Wangchuk) ਸਮੇਤ ਕਈ ਜਣਿਆਂ ਨੂੰ ਦਿੱਲੀ ਸਰਹੱਦ ‘ਤੇ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਹੁਣ ਰਿਹਾਅ ਕਰ ਦਿੱਤਾ ਗਿਆ ਹੈ | ਜਿਸ ਤੋਂ ਬਾਅਦ ਉਨ੍ਹਾਂ ਦਾ ਕਾਫ਼ਲਾ ਰਾਜਘਾਟ ਵੱਲ ਰਵਾਨਾ ਹੋ ਚੁੱਕਾ ਹੈ। ਵਾਂਗਚੁਕ ਕੁਝ ਸਮੇਂ ‘ਚ ਰਾਜਘਾਟ ਪਹੁੰਚ ਜਾਣਗੇ । ਰਾਜਘਾਟ ‘ਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ ਅਤੇ ਦਿੱਲੀ ਪੁਲਿਸ ਦੇ ਜਵਾਨ ਤਾਇਨਾਤ ਹਨ।

ਸੋਨਮ ਵਾਂਗਚੁਕ ਦੀ ਨਜ਼ਰਬੰਦੀ ਖ਼ਿਲਾਫ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ‘ਚ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ। ਅਦਾਲਤ ਨੇ ਸੁਣਵਾਈ 3 ਅਕਤੂਬਰ ਲਈ ਤੈਅ ਕੀਤੀ ਹੈ। ਪਟੀਸ਼ਨਕਰਤਾ ਦੇ ਵਕੀਲ ਨੇ ਚੀਫ਼ ਜਸਟਿਸ ਮਨਮੋਹਨ ਅਤੇ ਜਸਟਿਸ ਤੁਸ਼ਾਰ ਰਾਓ ਗੇਡੇਲਾ ਦੀ ਬੈਂਚ ਅੱਗੇ ਕੇਸ ਦੀ ਸੂਚੀ ਦੇਣ ਦਾ ਹਵਾਲਾ ਦਿੱਤਾ ਹੈ । ਵਾਂਗਚੁਕ ਅਤੇ ਕਈ ਹੋਰਾਂ ਨੂੰ ਕਥਿਤ ਤੌਰ ‘ਤੇ ਲੱਦਾਖ ਲਈ ਛੇਵੀਂ ਅਨੁਸੂਚੀ ਦਾ ਦਰਜਾ ਦੇਣ ਦੀ ਮੰਗ ਲਈ ਰਾਜਧਾਨੀ ਵੱਲ ਮਾਰਚ ਕਰਦੇ ਹੋਏ ਦਿੱਲੀ ਦੀ ਸਰਹੱਦ ‘ਤੇ ਹਿਰਾਸਤ ਵਿੱਚ ਲਿਆ ਗਿਆ ਹੈ।

Scroll to Top