ਚੰਡੀਗੜ੍ਹ, 18 ਸਤੰਬਰ 2024: ਪੰਜਾਬ ਪੁਲਿਸ ਨੇ ਅੱਜ ਮੋਹਾਲੀ (Mohali) ‘ਚ ਨਸ਼ਾ ਤਸਕਰ ਖ਼ਿਲਾਫ ਵੱਡੀ ਕਾਰਵਾਈ ਕਰਦਿਆਂ ਸੰਪਤੀ ਫ੍ਰੀਜ਼ ਕੀਤੀ ਹੈ | ਪੁਲਿਸ ਨੇ ਫੇਜ਼-11 ‘ਚ ਇੱਕ ਤਸਕਰ ਦੇ ਘਰ ਨੂੰ ਫ੍ਰੀਜ਼ ਕਰ ਦਿੱਤਾ ਅਤੇ ਸੰਪਤੀ ਦੇ ਬਾਹਰ ਫ੍ਰੀਜ਼ ਦਾ ਨੋਟਿਸ ਲਗਾ ਦਿੱਤਾ ਹੈ | ਹੁਣ ਇਸ ਜਾਇਦਾਦ ਨੂੰ ਵੇਚਿਆ ਨਹੀਂ ਜਾ ਸਕੇਗਾ। ਜਾਇਦਾਦ ਦੀ ਕੀਮਤ ਕਰੀਬ 30 ਲੱਖ ਰੁਪਏ ਦੱਸੀ ਜਾ ਰਹੀ ਹੈ। ਪੰਜਾਬ ਪੁਲਿਸ ਨੇ 192 ਜਾਇਦਾਦਾਂ ਦੀ ਸੂਚੀ ਤਿਆਰ ਕੀਤੀ ਗਈ ਸੀ, ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ‘ਚ ਫਰੀਜ਼ ਕੀਤਾ ਜਾਣਾ ਹੈ।
ਇਸ ਦੌਰਾਨ ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਖ਼ੁਦ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਖੁਦ ਮਾਈਕ ਰਾਹੀਂ ਲੋਕਾਂ ਨੂੰ ਦੱਸਿਆ ਕਿ ਇਹ ਜਾਇਦਾਦ ਨਸ਼ੇ ਦੇ ਪੈਸੇ ਨਾਲ ਬਣਾਈ ਗਈ ਹੈ। ਇਸ ਨੂੰ ਪੁਲਿਸ ਨੇ ਫ੍ਰੀਜ਼ ਕਰ ਦਿੱਤਾ ਹੈ। ਹੁਣ ਜੋ ਵੀ ਇਸ ਜਾਇਦਾਦ ਦੀ ਖਰੀਦੋ-ਫਰੋਖਤ ‘ਚ ਸ਼ਾਮਲ ਹੋਵੇਗਾ, ਉਹ ਖੁਦ ਜ਼ਿੰਮੇਵਾਰ ਹੋਵੇਗਾ।