Robbers

Amritsar: ਲੁਟੇਰਿਆਂ ਨੇ ਫ਼ਿਲਮੀ ਸਟਾਈਲ ‘ਚ ਲੁੱਟਿਆ ਬੈਂਕ, 25 ਲੱਖ ਰੁਪਏ ਲੈ ਕੇ ਫਰਾਰ

ਚੰਡੀਗੜ੍ਹ, 18 ਸਤੰਬਰ 2024: ਅੰਮ੍ਰਿਤਸਰ ‘ਚ ਅੱਜ ਦੁਪਹਿਰ ਕਰੀਬ 3.30 ਵਜੇ ਐਚਡੀਐਫਸੀ ਬੈਂਕ ਦੇ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਲੁਟੇਰਿਆਂ (Robbers) ਨੇ 25 ਲੱਖ ਰੁਪਏ ਲੁੱਟ ਲਏ । ਪੰਜ ਲੁਟੇਰੇ ਹਥਿਆਰਾਂ ਨਾਲ ਬੈਂਕ ਅੰਦਰ ਦਾਖਲ ਹੋਏ | ਇਨ੍ਹਾਂ ‘ਚ ਇੱਕ ਬਦਮਾਸ਼ ਨੇ ਬੈਂਕ ਦੀ ਕੈਸ਼ੀਅਰ ਬੀਬੀ ‘ਤੇ ਬੰਦੂਕ ਤਾਣ ਲਈ ਅਤੇ ਉਸ ਤੋਂ ਸਾਰੀ ਨਕਦੀ ਲੈ ਲਈ। ਜਿਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਨਕਦੀ ਜਮ੍ਹਾ ਕਰਵਾਉਣ ਆਏ ਲੋਕਾਂ ਤੋਂ ਪੈਸੇ ਵੀ ਖੋਹ ਲਏ ਅਤੇ ਕੁਝ ਹੀ ਮਿੰਟਾਂ ‘ਚ ਫਰਾਰ ਹੋ ਗਏ।

ਲੁੱਟ ਦੀ ਇਹ ਘਟਨਾ ਪਿੰਡ ਕੱਥੂਨੰਗਲ ਨੇੜੇ ਸਥਿਤ ਐਚਡੀਐਫਸੀ ਬੈਂਕ ‘ਚ ਵਾਪਰੀ ਹੈ | ਲੁਟੇਰਿਆਂ (Robbers) ਨੇ ਸਿਰਫ 3 ਮਿੰਟ ‘ਚ ਪੂਰੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਜਾਂਦੇ ਸਮੇਂ ਮੁਲਜ਼ਮ ਬੈਂਕ ਮੁਲਾਜ਼ਮਾਂ ਦੇ ਲੈਪਟਾਪ ਅਤੇ ਡੀਵੀਆਰ ਵੀ ਲੈ ਗਏ। ਫਿਲਹਾਲ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦਾ ਪਤਾ ਲਗਾ ਰਹੀ ਹੈ। ਪੁਲਿਸ ਮੁਤਾਬਕ ਬੈਂਕ ‘ਚੋਂ ਕਰੀਬ 25 ਲੱਖ ਰੁਪਏ ਲੁੱਟੇ ਗਏ ਹਨ।

Scroll to Top