ਸ਼ੇਰਪੁਰ 5 ਸਤੰਬਰ 2024 : ਸਿਹਤ ਵਿਭਾਗ ਵੱਲੋਂ 10 ਮੈਡੀਕਲ ਅਫ਼ਸਰਾਂ (medical officers ) ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਵਿਭਾਗ ਵੱਲੋਂ ਜਾਰੀ ਸੂਚੀ ਅਨੁਸਾਰ ਡਾ: ਰਾਜੇਸ਼ ਗਰਗ ਨੂੰ ਡੇਹਲੋ, ਡਾ: ਸੰਦੀਪ ਧਵਨ ਨੂੰ ਸਿਵਲ ਹਸਪਤਾਲ ਨਕੋਦਰ, ਡਾ: ਦੀਪਤੀ ਨੂੰ ਸਿਵਲ ਹਸਪਤਾਲ ਬਰਨਾਲਾ, ਡਾ: ਕਿਰਨ ਕੁਮਾਰ ਨੂੰ ਨਗਰ ਨਿਗਮ ਅੰਮ੍ਰਿਤਸਰ ਵਿਖੇ ਤਾਇਨਾਤ ਕੀਤਾ ਗਿਆ ਹੈ |
ਇਸੇ ਤਰ੍ਹਾਂ ਸੁਖਪ੍ਰੀਤ ਸਿੰਘ ਨੂੰ ਮੁੱਢਲਾ ਸਿਹਤ ਕੇਂਦਰ ਨਵਾਂ ਪਿੰਡ, ਡਾ: ਵਰਿੰਦਰ ਜੋਸ਼ੀ ਨੂੰ ਯੂ.ਸੀ.ਐਚ.ਸੀ. ਗੁਰਦਾਸਪੁਰ, ਪ੍ਰਵੀਨ ਨੂੰ ਸੀ.ਐਚ.ਸੀ. ਨੂਰਪੁਰ ਬੇਦੀ, ਡਾ: ਇੰਦਰਜੀਤ ਸਿੰਘ ਸੋਹੀ ਨੂੰ ਸੀ.ਐਚ.ਸੀ. ਮੋਰਿੰਡਾ ਅਤੇ ਡਾ: ਕੋਮਲ ਬੀ ਸਿੰਘ ਨੂੰ ਸਿਵਲ ਹਸਪਤਾਲ ਫ਼ਰੀਦਕੋਟ (civil hospital faridkot) ਵਿਖੇ ਤਾਇਨਾਤ ਕੀਤਾ ਗਿਆ ਹੈ |