Patiala Police

ਬਜ਼ੁਰਗ ਬੀਬੀ ਦੀਆਂ ਕੰਨਾਂ ਦੀਆਂ ਵਾਲੀਆਂ ਖੋਹਣ ਵਾਲਾ ਪੁਲਿਸ ਵੱਲੋਂ ਕਾਬੂ, ਚੋਰੀ ਦਾ ਮੋਟਰਸਾਈਕਲ ਵੀ ਬਰਾਮਦ

ਚੰਡੀਗੜ੍ਹ, 27 ਅਗਸਤ 2024: ਪਟਿਆਲਾ ਪੁਲਿਸ (Patiala Police) ਨੇ ਇੱਕ ਬਜ਼ੁਰਗ ਬੀਬੀ ਦੀਆਂ ਕੰਨਾਂ ਦੀਆਂ ਵਾਲੀਆਂ ਖੋਹ ਕੇ ਭੱਜਣ ਵਾਲਾ ਕਾਬੂ ਕਰ ਲਿਆ ਹੈ | ਫੜੇ ਗਏ ਵਿਅਕਤੀ ਦੀ ਪਛਾਣ ਦਵਿੰਦਰ ਸਿੰਘ ਉਰਫ ਗੰਜੂ ਸਪੁੱਤਰ ਰਤਨ ਸਿੰਘ ਅਤੇ ਮਸਤਾਨ ਉਰਫ ਮੱਕਾ ਪੁੱਤਰ ਯੂਸਫ ਖਾਨ ਉਰਫ ਜੋਸੀ ਵਾਸੀ ਵੱਡੀਆ ਜਾਹਲਾ, ਥਾਣਾ ਪਸਿਆਣਾ, ਜਿਲ੍ਹਾ ਪਟਿਆਲਾ ਵਜੋਂ ਹੋਈ ਹੈ |

ਨਾਨਕ ਸਿੰਘ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਗੁਰਪ੍ਰਤਾਪ ਸਿੰਘ ਢਿੱਲੋ, ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਮੁੱਖ ਅਫਸਰ ਥਾਣਾ ਸਦਰ ਪਟਿਆਲਾ ਦੀ ਅਗਵਾਈ ਹੇਠ ਕੇਸ ਨੰਬਰ 104 ਮਿਤੀ 25 ਅਗਸਤ 2024 ਧਾਰਾ 304 ਬੀ.ਐਨ.ਐਸ ਥਾਣਾ ਸਦਰ ਪਟਿਆਲਾ ਵਿਖੇ ਦਰਜ ਕੀਤਾ ਗਿਆ ਸੀ |

ਪੀੜਤ ਬਜ਼ੁਰਗ ਬੀਬੀ ਸਰਦਨ ਦੇਵੀ (ਉਮਰ ਕਰੀਬ 78 ਸਾਲ) ਆਪਣੇ ਘਰ ਤੋਂ ਪਿੰਡ ਦੀ ਸਰਕਾਰੀ ਡਿਸਪੈਂਸਰੀ ‘ਚ ਦਵਾਈ ਲੈਣ ਜਾ ਰਹੀ ਸੀ, ਇਸ ਦੌਰਾਨ ਬਿਨਾਂ ਨੰਬਰ ਦੀ ਮੋਟਰਸਾਈਕਲ ‘ਤੇ ਸਵਾਰ ਗੰਜੂ ਸਮੇਤ ਦੋ ਜਣਿਆਂ ਨੇ ਬੀਬੀ ਦੀਆਂ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਅਤੇ ਬੀਬੀ ਨੂੰ ਗਲੀ ‘ਚ ਧੱਕਾ ਦੇ ਕੇ ਸੁੱਟ ਕੇ ਫਰਾਰ ਹੋ ਗਏ |

ਪੁਲਿਸ (Patiala Police) ਨੇ ਦਵਿੰਦਰ ਸਿੰਘ ਉਰਫ ਗੰਜੂ ਨੂੰ ਵਾਲੀਆਂ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਕੇ ਪੁੱਛਗਿੱਛ ਕਰ ਰਹੀ ਹੈ | ਮੁਲਜ਼ਮ ਨੇ ਇਹ ਮੋਟਰਸਾਇਕਲ ਰਾਜਿੰਦਰਾ ਹਸਪਤਾਲ ‘ਚੋਂ ਚੋਰੀ ਕੀਤਾ ਸੀ | ਪੁਲਿਸ ਦੂਜੇ ਚੋਰ ਦੀ ਭਾਲ ਕਰ ਰਹੀ ਹੈ |

Scroll to Top