Nabha police

ਨਾਭਾ ਪੁਲਿਸ ਵੱਲੋਂ ਜਿਸਮ ਫਿਰੋਸ਼ੀ ਦੇ ਧੰਦੇ ਦਾ ਪਰਦਾਫਾਸ਼, 9 ਬੀਬੀਆਂ ਸਣੇ 11 ਜਣੇ ਗ੍ਰਿਫਤਾਰ

ਨਾਭਾ, 27 ਜੁਲਾਈ 2024: ਥਾਣਾ ਕੋਤਵਾਲੀ ਨਾਭਾ ਦੀ ਪੁਲਿਸ (Nabha police) ਨੇ ਠਠੇਰਿਆਂ ਵਾਲੇ ਮੁਹੱਲੇ ‘ਚ ਜਿਸਮ ਫਿਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ | ਪੁਲਿਸ ਨੇ 9 ਬੀਬੀਆਂ ਅਤੇ 2 ਵਿਅਕਤੀਆਂ ਨੂੰ ਘਰ ‘ਚੋਂ ਹੀ ਗ੍ਰਿਫਤਾਰ ਕੀਤਾ ਹੈ | ਇਨ੍ਹਾਂ ‘ਤੇ ਕਿਰਾਏ ਦੇ ਮਕਾਨ ‘ਚ ਜਿਸਮ ਫਿਰੋਸ਼ੀ ਦਾ ਧੰਦਾ ਚਲਾਉਣ ਦਾ ਦੋਸ਼ ਹੈ | ਥਾਣਾ ਕੋਤਵਾਲੀ ਨਾਭਾ ਦੇ ਪੁਲਿਸ ਨੇ ਇਹਨਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਮੁਹੱਲਾ ਨਿਵਾਸੀਆ ਦਾ ਕਹਿਣਾ ਹੈ ਕਿ ਥਾਣਾ ਕੋਤਵਾਲੀ ਨਾਭਾ ਦੇ ਪੁਲਿਸ ਵੱਲੋਂ ਵਧੀਆ ਕਦਮ ਚੁੱਕਿਆ ਗਿਆ ਹੈ ਕਿਉਂਕਿ ਇਸ ਦਾ ਅਸਰ ਸਾਡੇ ਬੱਚਿਆਂ ‘ਤੇ ਵੀ ਪੈਂਦਾ ਹੈ।

ਇਸ ਮੌਕੇ ਥਾਣਾ ਕੌਤਵਾਲੀ ਨਾਭਾ (Nabha police) ਦੇ ਐਸ.ਐਚ.ਓ ਰੋਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਗੁਪਤ ਸੂਚਨਾ ਮਿਲੀ ਸੀ ਕਿ ਠਠੇਰਿਆਂ ਵਾਲੇ ਮਹੱਲੇ ‘ਚ ਜਿਸਮ ਫਿਰੋਸੀ ਦਾ ਧੰਦਾ ਚੱਲ ਰਿਹਾ ਹੈ, ਜਿਸ ਤੋਂ ਬਾਅਦ ਅਸੀਂ ਛਾਪੇਮਾਰੀ ਕੀਤੀ ਤਾਂ ਮੌਕੇ ‘ਤੇ 9 ਬੀਬੀਆਂ ਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸਮ ਫਰੋਸੀ ਦਾ ਧੰਦਾ ਚਲਾਉਣ ਵਾਲੀ ਮੰਜੂ ਤੇ ਪਹਿਲਾਂ ਵੀ ਜਿਸਮ ਫਿਰੋਸ਼ੀ ਦਾ ਮਾਮਲਾ ਦਰਜ ਹੈ। ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਇਸ ‘ਚ ਹੋਰ ਕੌਣ-ਕੌਣ ਸੰਬੰਧ ਰੱਖਦਾ ਹੈ |

ਮੁਹੱਲਾ ਨਿਵਾਸੀ ਨੇ ਕਿਹਾ ਕਿ ਇਸ ਉਕਤ ਗ੍ਰਿਫਤਾਰ ਮੰਜੂ ‘ਤੇ ਪਹਿਲਾਂ ਵੀ ਜਿਸਮ ਫਿਰੋਸੀ ਦਾ ਮਾਮਲਾ ਦਰਜ ਹੈ ਅਤੇ ਇਹ ਪਹਿਲਾਂ ਵੀ ਜੇਲ੍ਹ ‘ਚ ਰਹਿ ਕੇ ਆਈ ਹੈ ਅਤੇ ਹੁਣ ਦੁਬਾਰਾ ਫਿਰ ਇਹ ਧੰਦਾ ਸ਼ੁਰੂ ਕਰ ਦਿੱਤਾ ਅਤੇ ਇਸ ਦਾ ਅਸਰ ਸਾਡੇ ਪਰਿਵਾਰ ‘ਤੇ ਵੀ ਪੈ ਰਿਹਾ ਸੀ |

Scroll to Top