ਚੰਡੀਗੜ 25 ਜੂਨ 2024: ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ (HSSC) ਦੇ ਚੇਅਰਮੈਨ ਹਿੰਮਤ ਸਿੰਘ ਨੇ ਅੱਜ ਕਮਿਸ਼ਨ ਦਫ਼ਤਰ ਵਿੱਚ ਕਮਿਸ਼ਨ ਦੇ ਦੋ ਨਵੇਂ ਮੈਂਬਰਾਂ ਸੁਭਾਸ਼ ਚੰਦਰ ਅਤੇ ਸਾਧੂ ਰਾਮ ਜਾਖੜ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ | ਜਿਕਰਯੋਗ ਹੈ ਕਿ ਸੁਭਾਸ਼ ਚੰਦਰ ਸਿਰਸਾ ਜ਼ਿਲ੍ਹੇ ਦੇ ਪਿੰਡ ਗੰਗਾ ਦੇ ਵਸਨੀਕ ਹਨ ਅਤੇ ਸਾਧੂ ਰਾਮ ਜਾਖੜ ਬਰਵਾਲਾ ਜ਼ਿਲ੍ਹਾ ਹਿਸਾਰ ਦੇ ਵਸਨੀਕ ਹਨ। ਅੱਜ ਦੋ ਹੋਰ ਮੈਂਬਰਾਂ ਦੇ ਸਹੁੰ ਚੁੱਕਣ ਨਾਲ ਕਮਿਸ਼ਨ (HSSC) ਦਾ ਕੋਰਮ ਪੂਰਾ ਹੋ ਗਿਆ ਹੈ। ਹੁਣ ਕਮਿਸ਼ਨ ਛੇਤੀ ਹੀ ਸਰਕਾਰ ਵੱਲੋਂ ਐਲਾਨੀਆਂ 50 ਹਜ਼ਾਰ ਤੋਂ ਵੱਧ ਨਵੀਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰੇਗਾ।
ਨਵੰਬਰ 23, 2024 10:51 ਪੂਃ ਦੁਃ