ਆਬਕਾਰੀ ਵਿਭਾਗ

ਰੋਪੜ ਵਿਖੇ ਆਬਕਾਰੀ ਵਿਭਾਗ ਦੀ ਟੀਮ ਨੇ ਜ਼ਿਲ੍ਹੇ ਦੇ ਹੋਟਲਾਂ ਤੇ ਢਾਬਿਆਂ ਦੀ ਕੀਤੀ ਚੈਕਿੰਗ

ਰੂਪਨਗਰ 25 ਮਾਰਚ 2024: ਅੱਜ ਰੋਪੜ ਦੀ ਆਬਕਾਰੀ ਵਿਭਾਗ ਟੀਮ ਵੱਲੋਂ ਰੋਪੜ ਜਿਲੇ ਦੇ ਵਿੱਚ ਪੈਂਦੇ ਵੱਖ-ਵੱਖ ਹੋਟਲਾਂ ਤੇ ਢਾਬਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਹ ਚੈਕਿੰਗ ਪਿਛਲੇ ਦਿਨੀਂ ਸੰਗਰੂਰ ਵਿਖੇ ਜਹਰੀਲੀ ਸ਼ਰਾਬ ਪੀਣ ਕਾਰਨ ਲੋਕਾਂ ਦੀ ਹੋਈ ਮੌਤ ਨੂੰ ਲੈ ਕੇ ਅਤੇ ਵੋਟਾਂ ਦੇ ਚਲਦਿਆਂ ਕੀਤੀ ਗਈ ।

ਇਸ ਸਬੰਧੀ ਗੱਲਬਾਤ ਕਰਦਿਆਂ ਆਬਕਾਰੀ ਇੰਸਪੈਕਟਰ ਜੋਰਾਵਰ ਸਿੰਘ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਹੁਕਮਾ ਪੂਰੇ ਪੰਜਾਬ ਵਿੱਚ ਨਕਲੀ ਸ਼ਰਾਬ ਬਣਾਉਣ ਵਾਲਿਆਂ ਖਿਲਾਫ ਕੜੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਤਹਿਤ ਰੋਪੜ ਜਿਲੇ ਵਿੱਚ ਨੰਗਲ ਦੇ ਹੋਟਲਾਂ ਵਿੱਚ ਅਤੇ ਰੋਪੜ ਦੇ ਕੁਰਾਲੀ ਰੋਡ ਤੇ ਪੈਂਦੇ ਹੋਟਲਾਂ ਦੇ ਵਿੱਚ ਐਕਸਾਈਜ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ।

ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਸ਼ਰਾਬ ਬਣਾਉਣ ਤੇ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਇਸ ਕਾਰਵਾਈ ਦੌਰਾਨ ਐਕਸਾਈਜ਼ ਇੰਸਪੈਕਟਰ ਜੋਰਾਵਰ ਸਿੰਘ ਅਤੇ ਲਖਬੀਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਵਿਭਾਗ ਦੀਆਂ ਟੀਮਾਂ ਵੀ ਸ਼ਾਮਲ ਸਨ।

Scroll to Top