Uttarkashi

ਉੱਤਰਕਾਸ਼ੀ ‘ਚ ਸੜਕ ਦੀ ਕਟਿੰਗ ਦੌਰਾਨ ਖਿਸਕੀ ਜ਼ਮੀਨ, ਮਜ਼ਦੂਰਾਂ ਨੇ ਭੱਜ ਕੇ ਬਚਾਈ ਆਪਣੀ ਜਾਨ

ਚੰਡੀਗੜ੍ਹ, 19 ਮਾਰਚ 2024: ਉੱਤਰਕਾਸ਼ੀ (Uttarkashi) ਜ਼ਿਲ੍ਹਾ ਹੈੱਡਕੁਆਰਟਰ ਨੇੜੇ ਨਿਰਮਾਣ ਅਧੀਨ ਜਸਪੁਰ-ਨੀਰਾਕੋਟ ਮੋਟਰ ਸੜਕ ‘ਤੇ ਅਚਾਨਕ ਜ਼ਮੀਨ ਖਿਸਕ ਗਈ। ਢਿੱਗਾਂ ਡਿੱਗਣ ਕਾਰਨ ਕਈ ਘਰਾਂ ਵਿੱਚ ਤਰੇੜਾਂ ਆ ਗਈਆਂ। ਇਸਦੇ ਨਾਲ ਹੀ ਵੱਡੇ ਦਰੱਖਤ ਟੁੱਟਣ ਕਾਰਨ ਇਮਾਰਤਾਂ ਨੂੰ ਨੁਕਸਾਨ ਹੋਣ ਦਾ ਖਤਰਾ ਵੱਧ ਗਿਆ ਹੈ।

ਪਿੰਡ ਦੇ ਪ੍ਰਧਾਨ ਜਤਿੰਦਰ ਗੁਸਾਈਂ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੀ ਮਸ਼ੀਨਰੀ ਸਿਲਾਈ ਨੇੜੇ ਸੜਕ ਦੇ ਨਿਰਮਾਣ ਦੌਰਾਨ ਪਹਾੜੀ ਨੂੰ ਕੱਟ ਰਹੀ ਸੀ। ਫਿਰ ਅਚਾਨਕ ਜ਼ਮੀਨ ਖਿਸਕ ਗਈ, ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ | ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੇ ਛੇਤੀ ਹੀ ਰੋਕਥਾਮ ਸਬੰਧੀ ਕਾਰਵਾਈ ਨਾ ਕੀਤੀ ਤਾਂ ਪਿੰਡ ਦੀਆਂ ਕਈ ਇਮਾਰਤਾਂ ਲਈ ਵੱਡਾ ਖਤਰਾ ਬਣ ਜਾਵੇਗਾ। ਜੋ ਬਰਸਾਤ ਦੇ ਮੌਸਮ ਵਿੱਚ ਕਿਸੇ ਵੱਡੀ ਤਬਾਹੀ ਦਾ ਰੂਪ ਧਾਰਨ ਕਰ ਸਕਦਾ ਹੈ।

ਵਿਦੇਸ਼

Scroll to Top