Kuldeep Kumar

ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਬਣੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ

ਚੰਡੀਗੜ੍ਹ, 20 ਫਰਵਰੀ 2024: ਸੁਪਰੀਮ ਕੋਰਟ ਨੇ ‘ਆਪ‘ ਉਮੀਦਵਾਰ ਨੂੰ ਕੁਲਦੀਪ ਕੁਮਾਰ (Kuldeep Kumar) ਨੂੰ ਚੰਡੀਗੜ੍ਹ ਨਗਰ ਨਿਗਮ ਦਾ ਮੇਅਰ ਐਲਾਨਿਆ ਹੈ |ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਕੁਲਦੀਪ ਨੂੰ ਚੰਡੀਗੜ੍ਹ ਮੇਅਰ ਦੀ ਚੋਣ ‘ਚ ਜੇਤੂ ਕਰਾਰ ਦੇ ਦਿੱਤਾ ਹੈ। ਬੈਂਚ ਨੇ ਕਿਹਾ ਕਿ ਪਟੀਸ਼ਨਰ ਨੂੰ 12 ਵੋਟਾਂ ਮਿਲੀਆਂ ਸਨ। ਨਿਸ਼ਾਨ ਲੱਗੀਆਂ ਅੱਠ ਵੋਟਾਂ ਨੂੰ ਵੀ ਯੋਗ ਕਰਾਰ ਦਿੱਤਾ ਗਈ ਹੈ ।

ਇਸਤੋਂ ਬਾਅਦ ਵਿੱਚ ਇਹ ਅੱਠ ਵੋਟਾਂ ਪਟੀਸ਼ਨਕਰਤਾ ਦੇ ਹੱਕ ਵਿੱਚ ਪਾਈਆਂ ਗਈਆਂ। ਇਸ ਤਰ੍ਹਾਂ ਅੱਠ ਵੋਟਾਂ ਜੋੜ ਕੇ ਪਟੀਸ਼ਨਰ ਦੀਆਂ 20 ਵੋਟਾਂ ਬਣ ਜਾਂਦੀਆਂ ਹਨ। ਇਸ ਲਈ ‘ਆਪ’ ਕੌਂਸਲਰ ਅਤੇ ਪਟੀਸ਼ਨਰ ਕੁਲਦੀਪ ਕੁਮਾਰ (Kuldeep Kumar) ਨੂੰ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੇ ਅਹੁਦੇ ਲਈ ਚੁਣਿਆ ਗਿਆ । ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਵੱਲੋਂ ਭਾਜਪਾ ਉਮੀਦਵਾਰ ਨੂੰ ਜੇਤੂ ਐਲਾਨਣ ਦਾ ਫ਼ੈਸਲਾ ਅਵੈਧ ਕਰਾਰ ਦਿੱਤਾ ਹੈ।

Scroll to Top