ਚੰਡੀਗੜ੍ਹ, 05 ਫਰਵਰੀ 2024: ਅੰਮ੍ਰਿਤਸਰ ਦੇ ਲਾਰੈਂਸ ਰੋਡ ‘ਤੇ ਸਥਿਤ ਬਾਂਸਲ ਸਵੀਟਸ ਰੈਸਟੋਰੈਂਟ ‘ਚ ਅੱਜ ਸਵੇਰੇ ਅਚਾਨਕ ਅੱਗ (fire) ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸਵੇਰੇ 4 ਵਜੇ ਅਲਰਟ ਕਰ ਦਿੱਤਾ ਗਿਆ। ਜਿਸ ਤੋਂ ਬਾਅਦ 4 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਥੋੜ੍ਹਾ ਕਾਬੂ ਪਾਇਆ ਗਿਆ।
ਅੱਗ (fire) ਮਠਿਆਈ ਦੀ ਦੁਕਾਨ ਦੀ ਰਸੋਈ ਤੋਂ ਸ਼ੁਰੂ ਹੋਈ, ਜੋ ਰੈਸਟੋਰੈਂਟ ਤੱਕ ਵੀ ਫੈਲ ਗਈ। ਫਾਇਰ ਮੈਨ ਗਾਂਧੀ ਅਨੁਸਾਰ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਲਾਰੈਂਸ ਰੋਡ ‘ਤੇ ਅੱਗ ਲੱਗੀ ਹੈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤਾਇਨਾਤ ਕੀਤਾ ਗਿਆ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਿਕਰਯੋਗ ਹੈ ਕਿ 2022 ‘ਚ ਮਠਿਆਈ ਦੀ ਦੁਕਾਨ ‘ਤੇ ਇਨਕਮ ਟੈਕਸ ਨੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਇੰਪਰੂਵਮੈਂਟ ਟਰੱਸਟ ਨਾਲ ਬਣੀ ਬਾਂਸਲ ਸਵੀਟਸ ਦੀ ਬਹੁਮੰਜ਼ਲੀ ਇਮਾਰਤ ਵੀ ਜਾਂਚ ਦੇ ਘੇਰੇ ਵਿੱਚ ਆ ਗਈ।