Raj jit Singh

ਡਰੱਗ ਮਾਮਲਾ: ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਦੀ ਕਰੋੜਾਂ ਰੁਪਏ ਦੀ ਜਾਇਦਾਦ ਕੁਰਕ ਕਰਨ ਦੀ ਤਿਆਰੀ

ਚੰਡੀਗੜ੍ਹ, 02 ਫਰਵਰੀ 2024: ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਪੰਜਾਬ ਪੁਲਿਸ ਦੇ ਬਰਖ਼ਾਸਤ ਇੰਸਪੈਕਟਰ ਜਨਰਲ ਆਫ਼ ਪੁਲਿਸ (ਏਆਈਜੀ) ਰਾਜਜੀਤ ਸਿੰਘ (Raj jit Singh) ‘ਤੇ ਸ਼ਿਕੰਜਾ ਕੱਸਿਆ ਹੈ | ਪੰਜਾਬ ਵਿੱਚ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਨਾਲ ਸਬੰਧਤ ਇੱਕ ਕੇਸ ਵਿੱਚ ਐਸਟੀਐਫ ਨੇ ਰਾਜਜੀਤ ਦੀ ਜਾਇਦਾਦ ਕੁਰਕ ਕਰਨ ਦੀ ਤਿਆਰੀ ਕਰ ਲਈ ਹੈ।

ਦੱਸਿਆ ਜਾ ਰਿਹਾ ਹੈ ਕਿ ਐਸਟੀਐਫ ਨੇ ਰਾਜਜੀਤ ਸਿੰਘ ਦੀਆਂ 9 ਜਾਇਦਾਦਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ਵਿੱਚ ਉਸ ਦਾ ਮੋਹਾਲੀ ਸਥਿਤ ਘਰ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਜਾਇਦਾਦਾਂ ਸ਼ਾਮਲ ਹਨ। ਇਸ ਕੰਮ ਵਿੱਚ ਕੋਈ ਦਿੱਕਤ ਨਾ ਆਵੇ ਇਸ ਲਈ ਐਸਟੀਐਫ ਪਹਿਲਾਂ ਹੀ ਸਾਰੀਆਂ ਰਸਮਾਂ ਪੂਰੀਆਂ ਕਰ ਰਹੀ ਹੈ। ਐਸਟੀਐਫ ਵੱਲੋਂ ਇਹ ਕਾਰਵਾਈ ਐਨਡੀਪੀਐਸ ਐਕਟ ਦੀ ਧਾਰਾ 64 ਤਹਿਤ ਕੀਤੀ ਜਾ ਰਹੀ ਹੈ।

ਐਸਟੀਐਫ ਮੁਤਾਬਕ ਬਰਖ਼ਾਸਤ ਏਆਈਜੀ (Raj jit Singh) ਦੀ ਜਾਇਦਾਦ ਜੋ ਕੁਰਕ ਕੀਤੀ ਜਾਵੇਗੀ, ਜਿਸਦੀ ਕੀਮਤ 4 ਕਰੋੜ ਰੁਪਏ ਤੋਂ ਵੱਧ ਹੈ। ਹਾਲਾਂਕਿ ਜਾਇਦਾਦ ਕੁਰਕ ਕਰਨ ਦੀ ਪ੍ਰਕਿਰਿਆ ਕੇਂਦਰੀ ਵਿੱਤ ਮੰਤਰਾਲੇ ਰਾਹੀਂ ਹੁੰਦੀ ਹੈ। ਅਜਿਹੇ ‘ਚ STF ਨੇ ਮਾਮਲਾ ਬਣਾ ਕੇ ਉੱਥੇ ਭੇਜਿਆ ਸੀ। ਇਸ ਦੇ ਨਾਲ ਹੀ ਮੰਤਰਾਲੇ ਨੇ ਇਸ ਸਬੰਧ ਵਿਚ 31 ਜਨਵਰੀ ਨੂੰ ਏਆਈਜੀ ਦੇ ਪਰਿਵਾਰਕ ਮੈਂਬਰਾਂ ਨੂੰ ਨੋਟਿਸ ਜਾਰੀ ਕੀਤਾ । 9 ਫਰਵਰੀ ਨੂੰ ਉਨ੍ਹਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਦਿੱਲੀ ਬੁਲਾਇਆ ਗਿਆ ਹੈ। ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਵੀ ਨਾਲ ਲਿਆਉਣ ਦੇ ਹੁਕਮ ਦਿੱਤੇ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਰਾਜਜੀਤ ਸਿੰਘ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜਾਇਦਾਦਾਂ ਬਣਾਈਆਂ ਹਨ। ਉਨ੍ਹਾਂ ਨੇ 2013 ਵਿੱਚ ਮੁੱਲਾਂਪੁਰ, ਨਿਊ ਚੰਡੀਗੜ੍ਹ ਦੇ ਪਿੰਡ ਮਾਜਰੀ ਵਿੱਚ 7 ​​ਕਨਾਲ 40 ਮਰਲੇ ਜ਼ਮੀਨ 40 ਲੱਖ ਰੁਪਏ ਵਿੱਚ ਖਰੀਦੀ ਸੀ। ਇਸੇ ਤਰ੍ਹਾਂ 2013 ਵਿੱਚ ਹੀ ਈਕੋ ਸਿਟੀ, ਨਿਊ ਚੰਡੀਗੜ੍ਹ ਵਿੱਚ 500 ਵਰਗ ਗਜ਼ ਦਾ ਪਲਾਟ ਖਰੀਦਿਆ ਗਿਆ ਸੀ।

ਸਾਲ 2013 ਵਿੱਚ ਈਕੋ ਸਿਟੀ ਵਿੱਚ 500 ਵਰਗ ਗਜ਼ ਦਾ ਪਲਾਟ 20 ਲੱਖ ਰੁਪਏ ਵਿੱਚ, 2016 ਵਿੱਚ ਮੋਹਾਲੀ ਸੈਕਟਰ-69 ਵਿੱਚ ਡੇਢ ਕਰੋੜ ਰੁਪਏ ਦੀ 500 ਵਰਗ ਗਜ਼ ਦੀ ਕੋਠੀ ਅਤੇ ਮੋਹਾਲੀ ਸੈਕਟਰ-82 ਵਿੱਚ 733.33 ਵਰਗ ਗਜ਼ ਦਾ ਪਲਾਟ ਖਰੀਦਿਆ ਗਿਆ। ਪਲਾਟ 2017 ਵਿੱਚ 55 ਲੱਖ ਰੁਪਏ ਵਿੱਚ ਖਰੀਦਿਆ ਗਿਆ ਸੀ।

ਇਸ ਤੋਂ ਇਲਾਵਾ 2020 ਵਿੱਚ ਲੁਧਿਆਣਾ ਦੇ ਤਿੰਨ ਸ਼ਾਪਿੰਗ ਕੰਪਲੈਕਸਾਂ ਵਿੱਚ ਕੁਝ ਸ਼ੇਅਰ ਖਰੀਦੇ ਗਏ ਸਨ। ਦਸਤਾਵੇਜ਼ ਵਿੱਚ ਇਨ੍ਹਾਂ ਸ਼ੇਅਰਾਂ ਦੀ ਕੀਮਤ ਕ੍ਰਮਵਾਰ 48 ਲੱਖ, 27.5 ਲੱਖ ਅਤੇ 27.5 ਲੱਖ ਰੁਪਏ ਦਿਖਾਈ ਗਈ ਹੈ। ਦੋਸ਼ ਹੈ ਕਿ ਏਆਈਜੀ ਅਤੇ ਉਸ ਦੇ ਪਰਿਵਾਰ ਨੇ 10 ਸਾਲਾਂ ਵਿੱਚ 13 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਹੈ। ਜਿਸ ਦਾ ਕੋਈ ਸੁਰਾਗ ਨਹੀਂ ਹੈ।

Scroll to Top