ਕਾਂਗਰਸ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਨਹੀਂ ਹੋਣ ਦੇਵਾਂਗੇ ਕਾਮਯਾਬ: ਹਰਦਿਆਲ ਸਿੰਘ ਕੰਬੋਜ

Hardial Singh Kamboj

ਪਟਿਆਲਾ, 6 ਅਪ੍ਰੈਲ 2024: ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ (Hardial Singh Kamboj) ਨੇ ਅੱਜ ਇੱਥੇ ਆਖਿਆ ਹੈ ਕਿ ਕੁੱਝ ਸਾਜਿਸ਼ਕਰਤਾ ਲੋਕ ਕਾਂਗਰਸ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾ ਰਚ ਰਹੇ ਹਨ ਪਰ ਅਸੀ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਅਜਿਹੀ ਸਾਜਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਤੇ ਅਜਿਹੇ ਲੋਕਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।

ਹਰਦਿਆਲ ਸਿੰਘ ਕੰਬੋਜ (Hardial Singh Kamboj) ਨੇ ਆਖਿਆ ਕਿ ਪਟਿਆਲਾ ਲੋਕ ਸਭਾ ਸੀਟ ਲਈ ਅਜੇ ਕਿਸੇ ਵੀ ਉਮੀਦਵਾਰ ਨੂੰ ਐਲਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਅਜੇ ਕੋਈ ਦਿੱਲੀ ਆਲਾਕਮਾਨ ਨੇ ਅਤੇ ਨਾ ਹੀ ਪੰਜਾਬ ਦੀ ਸਕ੍ਰੀਨਿੰਗ ਕਮੇਟੀ ਨੇ ਕੋਈ ਬੈਠਕ ਕੀਤੀ ਹੈ। ਉਨ੍ਹਾਂ ਆਖਿਆ ਕਿ ਅਜੇ ਤਾਂ ਪੰਜਾਬ ਦੇ ਉਮੀਦਵਾਰਾਂ ਦੀ ਵੀ ਡਿਸਕਸ ਨਹੀ ਹੋਈ। ਇਸ ਲਈ ਕੁੱਝ ਲੋਕ ਸਾਜਿਸ਼ ਤਹਿਤ ਪਟਿਆਲਾ ਕਾਂਗਰਸ ਵਿੱਚ ਦਫੇੜ ਪਾਉਣ ਦੀਆਂ ਸਾਜਿਸ਼ਾਂ ਤਹਿਤ ਸਾਜਿਸ਼ਾਂ ਰਚ ਰਹੇ ਹਨ। ਉਨ੍ਹਾਂ ਨੂੰ ਕਾਮਯਾਬ ਨਹੀ ਹੋਣ ਦਿੰਤਾ ਜਾਵੇਗਾ।

ਕੰਬੋਜ ਨੇ ਆਖਿਆ ਕਿ ਕੱਲ ਹੀ ਅਜੇ ਪਟਿਆਲਾ ਦੇ ਸੀਨੀਅਰ ਆਗੂਆਂ ਦੀ ਦਿੱਲੀ ਆਲਾਕਮਾਨ ਵਿੱਚ ਸੀਨੀਅਰ ਆਗੂਆਂ ਨਾਲ ਬੈਠਕ ਹੋਈ ਹੈ, ਜਿਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਪਟਿਆਲਾ ਵਿੱਚ ਟਕਸਾਲੀ ਕਾਂਗਰਸੀ ਨੂੰ ਹੀ ਮੈਦਾਨ ਵਿੱਚ ਉਤਾਰਿਆ ਜਾਵੇਗਾ।

ਉਨ੍ਹਾਂ ਆਖਿਆ ਕਿ ਕਾਂਗਰਸ ਇੱਕ ਵਿਸਾਲ ਸਮੁੰਦਰ ਪਾਰਟੀ ਹੈ। ਇਸ ਵਿੱਚ ਜਿਹੜਾ ਵੀ ਆਉਣਾ ਚਾਹੁੰਦਾ ਹੈ ਆ ਸਕਦਾ ਹੈ। ਕਾਂਗਰਸ ਆਲਾਕਮਾਨ ਨੂੰ ਮਜਬੂਤ ਕਰਨ ਲਈ ਇਸ ਵਾਰ ਸਿਰਫ ਤੇ ਸਿਰਫ ਟਕਸਾਲੀ ਕਾਂਗਰਸੀ ਚਿਹਰਾ ਹੀ ਪਟਿਆਲਾ ਅੰਦਰ ਦੇਣਾ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਨੇ ਪਿਛਲੇ ਸਮੇਂ ਵੀ ਇੱਕਜੁਟਤਾ ਦਿਖਾਈ ਤੇ ਸਾਰੇ ਹਲਕਾ ਇੰਚਾਰਜਾਂ ਨੇ ਟਕਸਾਲੀ ਕਾਂਗਰਸੀ ਉਮੀਦਵਾਰ ਲਈ ਕਾਂਗਰਸ ਆਲਾਕਮਾਨ ਨੂੰ ਬੇਨਤੀ ਕੀਤੀ ਸੀ ਤੇ ਹੁਣ ਵੀ ਇਸ ਉਪਰ ਬਹੁਤੇ ਹਲਕਾ ਇੰਚਾਰਜ ਇੱਕਮਤ ਹਨ। ਉਨ੍ਹਾਂ ਆਖਿਆ ਕਿ ਜਿਸ ਸਮੇ ਟਿਕਟ ਅਪਲਾਈ ਕਰਨ ਦੀ ਗੱਲ ਆਈ ਸੀ। ਉਸ ਸਮੇਂ ਵੀ ਸ. ਲਾਲ ਸਿੰਘ, ਉਨ੍ਹਾਂ ਖੁਦ ਅਤੇ ਬੀਬੀ ਰੰਧਾਵਾ ਅਤੇ ਡੇਰਾਬੱਸੀ ਤੋਂ ਇੱਕ ਹੋਰ ਨੇਤਾ ਨੇ ਅਪਲਾਈ ਕੀਤਾ ਸੀ, ਜਿਸ ਉਪਰ ਬਕਾਇਦਾ ਤੌਰ ‘ਤੇ ਸਕ੍ਰੀਨਿੰਗ ਕਮੇਟੀ ਦੀ ਬੈਠਕ ਵਿੱਚ ਵਿਚਾਰ ਹੋਵੇਗਾ।

ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਪਿਛਲੇ ਚਾਰ ਦਹਾਕਿਆਂ ਤੋਂ ਕਾਂਗਰਸ ਨਾਲ ਡਟਕੇ ਖੜੇ ਸੀ ਤੇ ਖੜੇ ਰਹਾਂਗੇ ਅਤੇ ਚਟਾਨ ਵਰਗਾ ਜਿਗਰਾ ਰੱਖ ਕੇ ਕਾਂਗਰਸ ਪਾਰਟੀ ਦੇ ਵਰਕਰਾਂ ‘ਤੇ ਧੱਕਾ ਨਹੀਂ ਹੋਣ ਦੇਵਾਂਗੇ। ਉਨ੍ਹਾਂ ਆਖਿਆ ਕਿ ਪਿਛਲੇ ਸਮੇਂ ਦੋ ਸਾਲਾਂ ਵਿੱਚ ਕਾਂਗਰਸ ਆਗੂਆਂ ਅਤੇ ਕਾਂਗਰਸ ਵਰਕਰਾਂ ਉਪਰ ਜੋ ਧੱਕਾ ਹੋਇਆ ਹੈ, ਓਹੀ ਅਸੀ ਪਿੰਡੇ ‘ਤੇ ਹੰਡਾਇਆ ਹੈ। ਉਨ੍ਹਾਂ ਆਖਿਆ ਕਿ ਬਕਾਇਦਾ ਤੌਰ ‘ਤੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਉਨ੍ਹਾਂ ਦੇ ਪਰਿਵਾਰ ਉੱਤੇ ਇਸਦੇ ਨਾਲ ਸਾਬਕਾ ਮੰਤਰੀ ਸਾਧੂ ਸਿੰਘ ਧਰਮਸਰੋਤ ਉਤੇ, ਮੇਰੇ ਆਪਣੇ ਪਰਿਵਾਰ ਉਪਰ ਇੱਥੇ ਤੱਕ ਬਨੂੜ, ਰਾਜਪੁਰਾ ਦੇ ਕਈ ਆਗੂਆਂ ਉਪਰ, ਸ਼ੁਤਰਾਣਾ ਦੇ ਕਈ ਹੋਰ ਹਲਕਿਆਂ ਦੇ ਆਗੂਆਂ ਉਪਰ ਪਰਚੇ ਤੱਕ ਦਰਜ ਕੀਤੇ ਗਏ, ਜਿਨਾ ਦਾ ਅਸੀ ਮੂੰਹ ਤੋੜ ਜਵਾਬ ਦਿੱਤਾ ਅਤੇ ਅਸੀ ਇਸ ਲਈ ਪੂਰੀ ਤਰ੍ਹਾਂ ਡਟਕੇ ਖੜੇ ਰਹਾਂਗੇ।

ਇਸ ਮੌਕੇ ਗੱਲਬਾਤ ਕਰਦਿਆਂ ਹਰਦਿਆਲ ਸਿੰਘ ਕੰਬੋਜ ਨੇ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਬੇਨਤੀ ਕੀਤੀ ਕਿ ਉਹ ਕਿਸੇ ਵੀ ਭੁਲੇਖੇ ਵਿੱਚ ਜਾਂ ਉਲਝਣ ਵਿੱਚ ਨਾ ਰਹਿਣ ਅਤੇ ਪੂਰੀ ਤਰ੍ਹਾਂ ਕਾਂਗਰਸ ਲਈ ਜੀ ਜਾਨ ਨਾਲ ਡਟ ਜਾਣ। ਉਨ੍ਹਾਂ ਆਖਿਆ ਕਿ ਕੋਈ ਵੀ ਕਾਂਗਰਸੀ ਵਰਕਰ ਜਾਂ ਆਗੂ ਦੂਜੀ ਪਾਰਟੀਆਂ ਵਿੱਚ ਜਾਣ ਬਾਰੇ ਸੋਚੇ ਵੀ ਨਾ ਕਿਉਂਕਿ ਉਹ ਖੁਦ ਅਤੇ ਹੋਰ ਸੀਨੀਅਰ ਆਗੂ ਆਖਿਰ ਸਾਹ ਤੱਕ ਕਾਂਗਰਸ ਲਈ ਲੜਾਈ ਲੜਨਗੇ, ਕਾਂਗਰਸੀ ਵਰਕਰਾਂ ਲਈ ਲੜਾਈ ਲੜਨਗੇ ਤੇ ਕਾਂਗਰਸੀ ਵਰਕਰਾਂ ਲਈ ਜੀਉਣਗੇ ਤੇ ਮਰਨਗੇ। ਇਸ ਲਈ ਸਮੁੱਚੇ ਟਕਸਾਲੀ ਵਰਕਰਾਂ ਨੂੰ ਇਕਜੁਟ ਹੋ ਕੇ ਇਹ ਅਫਵਾਹਾਂ ਫੈਲਾਉਣ ਵਾਲੇ ਸਾਜਿਸ਼ਕਰਤਾ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।