ਸ਼ਾਮਲੀ, 31 ਅਗਸਤ 2026: ਸ਼ਾਮਲੀ ਦੇ ਬੰਤੀਖੇੜਾ ਪਿੰਡ ਦੇ ਰਹਿਣ ਵਾਲੇ ਹਰਿਆਣਵੀ ਗਾਇਕ ਅੰਕਿਤ ਬਲਿਆਨ ਦੇ ਕਤਲ ਮਾਮਲੇ ‘ਚ ਪੁਲਿਸ ਨੇ ਸੋਨੀਪਤ ਦੇ ਦੋ ਸ਼ੂਟਰਾਂ ਨੂੰ ਇੱਕ ਮੁਕਾਬਲੇ ‘ਚ ਮਾਰ ਦਿੱਤਾ। ਪੁਲਿਸ ਮੁਤਾਬਕ ਸੋਨੀਪਤ ਦੇ ਰਹਿਣ ਵਾਲੇ ਭੋਲੂ ਉਰਫ ਰਾਹੁਲ ਸ਼ਾਹਪੁਰੀਆ ਨੇ ਕਤਲ ਦੀ ਸਾਜ਼ਿਸ਼ ਰਚੀ ਸੀ। ਗੋਗੀ ਗੈਂਗ ਦੇ ਆਗੂ ਜਤਿੰਦਰ ਗੋਗੀ ਦੇ ਕਤਲ ਤੋਂ ਬਾਅਦ ਹੀ ਉਸਦੀ ਅੰਕਿਤ ਨਾਲ ਰੰਜਿਸ਼ ਸੀ। ਪੁਲਿਸ ਦੇ ਮੁਤਾਬਕ, ਅੰਕਿਤ ਵਿਰੁੱਧ ਸਾਜ਼ਿਸ਼ ਇਸ ਲਈ ਰਚੀ ਗਈ ਸੀ ਕਿਉਂਕਿ ਉਸਨੂੰ ਟਿੱਲੂ ਗੈਂਗ ਦਾ ਮੈਂਬਰ ਮੰਨਿਆ ਜਾਂਦਾ ਸੀ। ਅੰਕਿਤ ਦੀ ਪਤਨੀ ਸੀਮਾ ਨੇ ਬਾਕੀ ਦੋ ਕਾਤਲਾਂ ਅਤੇ ਸਾਜ਼ਿਸ਼ ਰਚਣ ਵਾਲਿਆਂ ਲਈ ਸਜ਼ਾ ਦੀ ਮੰਗ ਕੀਤੀ ਹੈ।
ਅੰਕਿਤ ਦੀ ਪਤਨੀ ਸੀਮਾ ਨੇ ਪੁਲਿਸ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪੁਲਿਸ ਦੀ ਕਾਰਵਾਈ ਅਤੇ ਦੋ ਅਪਰਾਧੀਆਂ ਖਿਲਾਫ਼ ਕਰਵਾਈ ਲਈ ਧੰਨਵਾਦ ਕੀਤਾ। ਹਾਲਾਂਕਿ, ਉਹ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੈ। ਸੀਮਾ ਨੇ ਕਿਹਾ ਕਿ ਅੰਕਿਤ ਦੇ ਕਤਲ ‘ਚ ਸ਼ਾਮਲ ਸਾਰੇ ਅਪਰਾਧੀਆਂ ਵਿਰੁੱਧ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਉਹ ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਜਾਂ ਮੁਕਾਬਲੇ ਤੋਂ ਬਾਅਦ ਹੀ ਪੂਰੀ ਸੰਤੁਸ਼ਟੀ ਮਹਿਸੂਸ ਕਰੇਗੀ। ਸੀਮਾ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਪਤੀ ਗੁਆ ਦਿੱਤਾ ਹੈ, ਜਿਸਦਾ ਨੁਕਸਾਨ ਕਦੇ ਵੀ ਪੂਰਾ ਨਹੀਂ ਹੋ ਸਕਦਾ। ਉਸਨੂੰ ਹੁਣ ਵਾਪਸ ਨਹੀਂ ਲਿਆਂਦਾ ਜਾ ਸਕਦਾ। ਪਰ ਉਸਦੇ ਕਾਤਲਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।
ਮੁਕਾਬਲੇ ‘ਚ ਦੋ ਸ਼ੂਟਰਾਂ ਦੀ ਮੌਤ ਦੀ ਖ਼ਬਰ ਮਿਲਦੇ ਹੀ ਅੰਕਿਤ ਦੇ ਪਿਤਾ ਸਤਬੀਰ ਸਿੰਘ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਤੋਂ ਮੁਕਾਬਲੇ ਅਤੇ ਮਾਰੇ ਗਏ ਅਪਰਾਧੀਆਂ ਬਾਰੇ ਪੁੱਛਗਿੱਛ ਕੀਤੀ। ਪੁਲਿਸ ਸੁਪਰਡੈਂਟ ਨਰਿੰਦਰ ਪ੍ਰਤਾਪ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮਾਮਲੇ ‘ਚ ਸ਼ਾਮਲ ਹੋਰ ਮੁਲਜ਼ਮਾਂ ਅਤੇ ਸ਼ੂਟਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਪੂਰੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਅੰਕਿਤ ਦੇ ਪਰਿਵਾਰ ਦੇ ਨਾਲ ਖੜ੍ਹੀ ਹੈ।
Read More: ਬਰੇਲੀ ‘ਚ ਭਾਜਪਾ ਆਗੂ ਦਾ ਕ.ਤ.ਲ, ਮਾਤਮ ‘ਚ ਬਦਲੀਆਂ ਰੱਖੜੀ ਤਿਉਹਾਰ ਦੀ ਖੁਸ਼ੀਆਂ




