ਹਿਮਾਚਲ ਪ੍ਰਦੇਸ਼, 30 ਅਪ੍ਰੈਲ 2026: ਆਲ ਇੰਡੀਆ ਮਹਿਲਾ ਕਾਂਗਰਸ ਕਮੇਟੀ (AICC) ਨੇ ਹਿਮਾਚਲ ਪ੍ਰਦੇਸ਼ ‘ਚ ਮਹਿਲਾ ਕਾਂਗਰਸ ਪ੍ਰਧਾਨ ਦੀ ਕਮਾਨ ਤ੍ਰਿਪਤਾ ਠਾਕੁਰ ਨੂੰ ਸੌਂਪ ਦਿੱਤੀ ਹੈ। AICC ਨੇ ਤ੍ਰਿਪਤਾ ਕੁਮਾਰੀ ਠਾਕੁਰ ਨੂੰ ਸੂਬਾ ਮਹਿਲਾ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ। ਮਹਿਲਾ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਨੇ ਉਨ੍ਹਾਂ ਦੀ ਨਿਯੁਕਤੀ ਸੰਬੰਧੀ ਆਦੇਸ਼ ਜਾਰੀ ਕੀਤੇ ਹਨ।

ਇਹ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀ =ਹੈ। ਤ੍ਰਿਪਤਾ ਠਾਕੁਰ ਇਸ ਸਮੇਂ ਆਲ ਇੰਡੀਆ ਮਹਿਲਾ ਕਾਂਗਰਸ ਦੀ ਕੋਆਰਡੀਨੇਟਰ ਵੀ ਹੈ। ਤ੍ਰਿਪਤਾ ਠਾਕੁਰ ਹੁਣ ਨਵੀਂ ਜ਼ਿੰਮੇਵਾਰੀ ਦੇ ਨਾਲ-ਨਾਲ ਸੂਬਾ ਸੰਗਠਨ ਦਾ ਚਾਰਜ ਸੰਭਾਲੇਗੀ।
Read More: ਰਾਸ਼ਟਰਪਤੀ ਤੇ ਰਾਹੁਲ ਗਾਂਧੀ ਦੇ ਹਿਮਾਚਲ ਪ੍ਰਦੇਸ਼ ਦੌਰੇ ਨੂੰ ਲੈ ਕੇ ਪੁਲਿਸ ਅਲਰਟ, ਲੱਗੀਆਂ ਪਾਬੰਦੀਆਂ




