ਮੇਰਾ ਘਰ ਮੇਰਾ ਮਾਣ

ਪਿੰਡਾਂ ‘ਚ ਮਲਕੀਅਤ ਦਾ ਸੁਪਨਾ ਹੁਣ ਬਣਿਆ ਹਕੀਕਤ

ਪਿੰਡਾਂ ‘ਚ ਮਲਕੀਅਤ ਦਾ ਸੁਪਨਾ ਹੁਣ ਬਣਿਆ ਹਕੀਕਤ

ਕਿਸੇ ਵੀ ਵਿਅਕਤੀ ਲਈ ਉਸ ਦਾ ਆਪਣਾ ਘਰ ਅਤੇ ਜ਼ਮੀਨ ਸਿਰਫ਼ ਜਾਇਦਾਦ ਨਹੀਂ, ਸਗੋਂ ਉਸ ਦੀ ਮਿਹਨਤ, ਸੁਰੱਖਿਆ ਅਤੇ ਮਾਣ ਦਾ ਪ੍ਰਤੀਕ ਹੁੰਦੇ ਹਨ|ਪਰ ਪੰਜਾਬ ਦੇ ਕਈ ਪਿੰਡਾਂ ‘ਚ ਅਜਿਹੇ ਹਜ਼ਾਰਾਂ ਪਰਿਵਾਰ ਸਨ ਜੋ ਸਾਲਾਂ ਤੋਂ ਆਪਣੇ ਘਰਾਂ ‘ਚ ਰਹਿ ਰਹੇ ਸਨ, ਪਰ ਉਨ੍ਹਾਂ ਕੋਲ ਮਾਲਕੀ ਦੇ ਪੱਕੇ ਦਸਤਾਵੇਜ਼ ਨਹੀਂ ਸਨ| ਇਸ ਕਾਰਨ ਉਨ੍ਹਾਂ ਨੂੰ ਕਈ ਪ੍ਰਸ਼ਾਸਨਿਕ ਅਤੇ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ|ਅਜਿਹੇ ਹਲਾਤਾਂ ‘ਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੇਰਾ ਘਰ, ਮੇਰਾ ਮਾਣ’ ਸਕੀਮ ਇੱਕ ਸ਼ਲਾਘਾਯੋਗ ਅਤੇ ਲੋਕ-ਹਿਤੈਸ਼ੀ ਕਦਮ ਵਜੋਂ ਸਾਹਮਣੇ ਆਈ ਹੈ|

ਇਸ ਯੋਜਨਾ ਤਹਿਤ “ਲਾਲ ਲਕੀਰ” ਦੇ ਅੰਦਰ ਰਹਿ ਰਹੇ ਲੋਕਾਂ ਨੂੰ ਸਰਕਾਰੀ ਪ੍ਰਾਪਰਟੀ ਕਾਰਡ ਜਾਰੀ ਕੀਤੇ ਜਾ ਰਹੇ ਹਨ, ਜਿਸ ਨਾਲ ਉਹ ਆਪਣੀ ਜਾਇਦਾਦ ਦੇ ਕਾਨੂੰਨੀ ਮਾਲਕ ਬਣ ਸਕਣਗੇ|ਤਰਨਤਾਰਨ ਜ਼ਿਲ੍ਹੇ ਤੋਂ ਇਸ ਸਕੀਮ ਦੀ ਸ਼ੁਰੂਆਤ ਕਰਕੇ ਸਰਕਾਰ ਨੇ ਇਹ ਸੰਦੇਸ਼ ਦਿੱਤਾ ਹੈ ਕਿ ਪਿੰਡਾਂ ਦੇ ਲੋਕਾਂ ਦੇ ਹੱਕਾਂ ਦੀ ਰੱਖਿਆ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਉਸ ਦੀ ਤਰਜੀਹ ਹੈ|

‘ਮੇਰਾ ਘਰ, ਮੇਰਾ ਮਾਣ’ ਸਿਰਫ਼ ਇੱਕ ਸਰਕਾਰੀ ਯੋਜਨਾ ਨਹੀਂ, ਸਗੋਂ ਪਿੰਡਾਂ ਦੇ ਲੋਕਾਂ ਨੂੰ ਸਨਮਾਨ ਅਤੇ ਸੁਰੱਖਿਆ ਦੇਣ ਵਾਲੀ ਇੱਕ ਵੱਡੀ ਸਮਾਜਿਕ ਕ੍ਰਾਂਤੀ ਹੈ|ਜਦੋਂ ਕਿਸੇ ਵਿਅਕਤੀ ਕੋਲ ਆਪਣੀ ਜਾਇਦਾਦ ਦੇ ਕਾਨੂੰਨੀ ਦਸਤਾਵੇਜ਼ ਹੁੰਦੇ ਹਨ, ਤਾਂ ਉਸ ਦਾ ਆਤਮ-ਵਿਸ਼ਵਾਸ ਵੀ ਵਧਦਾ ਹੈ ਅਤੇ ਉਸ ਨੂੰ ਆਪਣੇ ਭਵਿੱਖ ਬਾਰੇ ਇੱਕ ਸੁਰੱਖਿਅਤ ਅਹਿਸਾਸ ਹੁੰਦਾ ਹੈ|

ਇਸ ਸਕੀਮ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਜਾਇਦਾਦ ਨਾਲ ਜੁੜੇ ਝਗੜਿਆਂ ‘ਚ ਕਮੀ ਆਵੇਗੀ। ਪਿੰਡਾਂ ‘ਚ ਅਕਸਰ ਮਾਲਕੀ ਦੇ ਸਪੱਸ਼ਟ ਸਬੂਤ ਨਾ ਹੋਣ ਕਾਰਨ ਵਿਵਾਦ ਪੈਦਾ ਹੁੰਦੇ ਰਹੇ ਹਨ|ਇਸ ਦੇ ਨਾਲ ਹੀ ਲੋਕਾਂ ਲਈ ਬੈਂਕਾਂ ਤੋਂ ਕਰਜ਼ਾ ਲੈਣਾ ਅਤੇ ਜਾਇਦਾਦ ਦੀ ਖ਼ਰੀਦੋ-ਫ਼ਰੋਖਤ ਕਰਨਾ ਵੀ ਆਸਾਨ ਹੋ ਜਾਵੇਗਾ|

ਪੰਜਾਬ ਸਰਕਾਰ ਦਾ ਇਹ ਦਾਅਵਾ ਵੀ ਮਹੱਤਵਪੂਰਨ ਹੈ ਕਿ ਇਹ ਪ੍ਰਾਪਰਟੀ ਕਾਰਡ ਜ਼ਮੀਨ ਲਈ ਆਧਾਰ ਕਾਰਡ ਵਾਂਗ ਕੰਮ ਕਰੇਗਾ| ਜੇਕਰ ਇਹ ਪ੍ਰਣਾਲੀ ਸਫ਼ਲਤਾਪੂਰਵਕ ਲਾਗੂ ਹੁੰਦੀ ਹੈ ਤਾਂ ਇਹ ਪਿੰਡਾਂ ‘ਚ ਪਾਰਦਰਸ਼ਤਾ, ਵਿਕਾਸ ਅਤੇ ਆਰਥਿਕ ਮਜ਼ਬੂਤੀ ਨੂੰ ਨਵੀਂ ਗਤੀ ਦੇ ਸਕਦੀ ਹੈ|ਇਸ ਨਾਲ ਲੋਕ ਆਪਣੀ ਜਾਇਦਾਦ ਨੂੰ ਆਰਥਿਕ ਸਰੋਤ ਵਜੋਂ ਵੀ ਵਰਤ ਸਕਣਗੇ ਅਤੇ ਆਪਣੀ ਜੀਵਨ-ਸ਼ੈਲੀ ਨੂੰ ਬਿਹਤਰ ਬਣਾ ਸਕਣਗੇ|

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਕਾਨੂੰਨੀ ਮਾਲਕੀ ਹੱਕ ਦੇਣ ਦੀ ਇਹ ਪਹਿਲ ਬਹੁਤ ਹੀ ਦੂਰਅੰਦੇਸ਼ੀ ਅਤੇ ਲੋਕ-ਪੱਖੀ ਹੈ|ਇਹ ਯੋਜਨਾ ਪਿੰਡਾਂ ਦੇ ਵਿਕਾਸ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਆਮ ਲੋਕਾਂ ਨੂੰ ਸਰਕਾਰੀ ਪ੍ਰਣਾਲੀ ਨਾਲ ਹੋਰ ਜੋੜਨ ਦਾ ਕੰਮ ਵੀ ਕਰੇਗੀ|

‘ਮੇਰਾ ਘਰ, ਮੇਰਾ ਮਾਣ ਸਕੀਮ’ ਪੰਜਾਬ ਦੇ ਪਿੰਡਾਂ ਲਈ ਇੱਕ ਇਤਿਹਾਸਕ ਕਦਮ ਸਾਬਤ ਹੋ ਸਕਦੀ ਹੈ|ਇਹ ਨਾ ਸਿਰਫ਼ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਅਤੇ ਜ਼ਮੀਨਾਂ ‘ਤੇ ਕਾਨੂੰਨੀ ਹੱਕ ਦੇਵੇਗੀ, ਸਗੋਂ ਉਨ੍ਹਾਂ ਦੇ ਜੀਵਨ ‘ਚ ਸਥਿਰਤਾ, ਸੁਰੱਖਿਆ ਅਤੇ ਸਨਮਾਨ ਵੀ ਲਿਆਵੇਗੀ| ਜੇਕਰ ਇਹ ਯੋਜਨਾ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੁੰਦੀ ਹੈ, ਤਾਂ ਇਹ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ‘ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗੀ|

Read More: ਪੰਜਾਬ ਨੂੰ ਨਿਵੇਸ਼ ਦਾ ਹੱਬ ਬਣਾਉਣ ਵੱਲ ਅਹਿਮ ਕਦਮ

ਵਿਦੇਸ਼

Scroll to Top