ਬਰਾਤੀਆਂ ਦੀ ਕਾਰ ਦਾ ਅਚਾਨਕ ਟਾਇਰ ਫਟਿਆ, ਲਾੜੇ ਦੇ ਭਰਾ ਸਮੇਤ ਪੰਜ ਨੌਜਵਾਨਾਂ ਦੀ ਮੌਤ

Bus Accident

ਚੰਡੀਗੜ੍ਹ, 21 ਅਪ੍ਰੈਲ 2024: ਉੱਤਰ ਪ੍ਰਦੇਸ਼ ਦੇ ਆਗਰਾ ‘ਚ ਕੁਬੇਰਪੁਰ ਕੱਟ ਨੇੜੇ ਐਕਸਪ੍ਰੈਸ ਵੇਅ ‘ਤੇ ਜਾ ਰਹੀ ਇੱਕ ਬਰਾਤੀਆਂ ਦੀ ਕਾਰ ਦਾ ਟਾਇਰ ਫਟ ਗਿਆ। ਹਾਦਸੇ ਵਿੱਚ ਲਾੜੇ ਦੇ ਭਰਾ ਸਮੇਤ ਪੰਜ ਨੌਜਵਾਨਾਂ ਦੀ ਮੌਤ ਹੋ ਗਈ। ਤਿੰਨ ਜਣੇ ਗੰਭੀਰ ਜ਼ਖਮੀ ਹਨ। ਸਾਰੇ ਜਣੇ ਬਰਾਤ ‘ਚ ਗ੍ਰੇਟਰ ਨੋਇਡਾ ਤੋਂ ਦੇਵਰੀਆ ਜਾ ਰਹੇ ਸਨ। ਰਸਤੇ ਵਿੱਚ ਹਾਦਸਾ ਵਾਪਰ ਗਿਆ।

ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਪਰਿਵਾਰ ‘ਚ ਮਾਤਮ ਛਾ ਗਿਆ। ਵਿਆਹ ਦੀਆਂ ਖੁਸ਼ੀਆਂ ਪਲਾਂ ਵਿੱਚ ਹੀ ਸੋਗ ਵਿੱਚ ਬਦਲ ਗਈਆਂ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।