ਤੇਲੰਗਾਨਾ ਫੈਕਟਰੀ ਧ.ਮਾ.ਕਾ: ਫਾਰਮਾ ਫੈਕਟਰੀ ‘ਚ ਧ.ਮਾ.ਕਾ, ਹੁਣ ਤੱਕ ਮ.ਰ.ਨ ਵਾਲਿਆਂ ਦੀ ਗਿਣਤੀ 42 ਹੋਈ

7 ਜੁਲਾਈ 2025: ਤੇਲੰਗਾਨਾ ਫਾਰਮਾ ਫੈਕਟਰੀ (pharma factory) ਵਿੱਚ ਜ਼ਬਰਦਸਤ ਧਮਾਕਾ ਹੋਇਆ ਹੈ, ਦੱਸ ਦੇਈਏ ਕਿ ਧਮਾਕਾ ਐਨੇ ਜ਼ਬਰਦਸਤ ਸੀ ਕਿ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 42 ਹੋ ਗਈ ਹੈ। ਐਤਵਾਰ ਨੂੰ ਹਸਪਤਾਲ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਡੀਐਨਏ ਟੈਸਟਿੰਗ ਰਾਹੀਂ ਇੱਕ ਲਾਸ਼ ਦੀ ਪਛਾਣ ਕੀਤੀ ਗਈ ਹੈ। 8 ਲੋਕ ਲਾਪਤਾ ਹਨ। ਹਾਦਸੇ ਦੇ 6 ਦਿਨ ਬਾਅਦ ਵੀ ਖੋਜ ਮੁਹਿੰਮ ਜਾਰੀ ਹੈ।

ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਘਟਨਾ ਸਥਾਨ ਤੋਂ ਕੁਝ ਹੱਡੀਆਂ ਅਤੇ ਸੜੇ ਹੋਏ ਸਰੀਰ ਦੇ ਅੰਗ ਮਿਲੇ ਹਨ। ਉਨ੍ਹਾਂ ਦਾ ਡੀਐਨਏ ਟੈਸਟ ਚੱਲ ਰਿਹਾ ਹੈ। ਜੇਕਰ ਇਹ ਮੇਲ ਖਾਂਦੇ ਹਨ, ਤਾਂ ਲਾਪਤਾ ਲੋਕਾਂ ਦੀ ਗਿਣਤੀ ਘੱਟ ਸਕਦੀ ਹੈ।

ਇਹ ਹਾਦਸਾ 30 ਜੂਨ ਨੂੰ ਪਾਸੁਮਿਲਾਰਾਮ ਇੰਡਸਟਰੀਅਲ ਏਰੀਆ ਦੇ ਸਿਗਾਚੀ ਇੰਡਸਟਰੀਜ਼ ਵਿੱਚ ਸਵੇਰੇ 8.15 ਤੋਂ 9.30 ਵਜੇ ਦੇ ਵਿਚਕਾਰ ਹੋਇਆ ਸੀ। ਘਟਨਾ ਸਮੇਂ ਫੈਕਟਰੀ (factory) ਵਿੱਚ 150 ਲੋਕ ਸਨ, ਜਿੱਥੇ ਧਮਾਕਾ ਹੋਇਆ ਸੀ, ਉੱਥੇ 90 ਲੋਕ ਮੌਜੂਦ ਸਨ। ਉਸ ਦਿਨ, ਬਚਾਅ ਅਤੇ ਮੈਡੀਕਲ ਟੀਮ ਨੇ 31 ਲਾਸ਼ਾਂ ਬਰਾਮਦ ਕੀਤੀਆਂ।

ਮ੍ਰਿਤਕਾਂ ਦੇ ਪਰਿਵਾਰਾਂ ਨੂੰ 1 ਕਰੋੜ 2 ਲੱਖ ਰੁਪਏ ਦਾ ਮੁਆਵਜ਼ਾ ਮਿਲੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ।ਇਸ ਦੇ ਨਾਲ ਹੀ ਕੰਪਨੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ, ਗੰਭੀਰ ਜ਼ਖਮੀਆਂ ਨੂੰ 10 ਲੱਖ ਰੁਪਏ ਅਤੇ ਹੋਰ ਜ਼ਖਮੀਆਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ।

Read More: Firecracker Factory: ਪਟਾਕਾ ਫੈਕਟਰੀ ‘ਚ ਲੱਗੀ ਅੱ.ਗ, 10 ਜਣਿਆਂ ਦੀ ਮੌ.ਤ

 

ਵਿਦੇਸ਼

Scroll to Top