ਚੰਡੀਗੜ੍ਹ 01 ਸਤੰਬਰ 2022: ਆਸਟ੍ਰੇਲੀਆ (Australia) ਨੇ ਇਸ ਸਾਲ ਅਕਤੂਬਰ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ (T-20 World Cup) ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਵਿਸ਼ਵ ਚੈਂਪੀਅਨ ਦੀ ਕਮਾਨ ਆਰੋਨ ਫਿੰਚ (Aaron Finch) ਕਰਨਗੇ। ਜਦਕਿ ਟੀਮ ਦੇ ਉਪ ਕਪਤਾਨ ਪੈਟ ਕਮਿੰਸ ਹੋਣਗੇ। ਪਿਛਲੇ ਸਾਲ ਯੂਏਈ ਵਿੱਚ ਖੇਡਿਆ ਗਿਆ ਵਿਸ਼ਵ ਕੱਪ ਆਸਟਰੇਲੀਆ ਨੇ ਜਿੱਤਿਆ ਸੀ। ਇਸਦੇ ਨਾਲ ਹੀ ਭਾਰਤ ਖਿਲਾਫ 20 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਲਈ ਵੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ‘ਚ ਡੇਵਿਡ ਵਾਰਨਰ ਨੂੰ ਆਰਾਮ ਦਿੱਤਾ ਗਿਆ ਹੈ |
ਟੀ-20 ਵਿਸ਼ਵ ਕੱਪ ਲਈ ਆਸਟ੍ਰੇਲੀਆ ਟੀਮ:-
ਐਰੋਨ ਫਿੰਚ (ਕਪਤਾਨ), ਮੈਥਿਊ ਵੇਡ, ਡੇਵਿਡ ਵਾਰਨਰ, ਮਾਰਕਸ ਸਟੋਇਨਿਸ, ਐਸ਼ਟਨ ਐਗਰ, ਪੈਟ ਕਮਿੰਸ, ਟਿਮ ਡੇਵਿਡ, ਜੋਸ਼ ਹੇਜ਼ਲਵੁੱਡ, ਜੋਸ਼ ਇੰਗਲਿਸ, ਮਿਸ਼ੇਲ ਮਾਰਸ਼, ਗਲੇਨ ਮੈਕਸਵੈੱਲ, ਕੇਨ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਐਡਮ ਜ਼ੈਂਪਾ।