ਤੀਜੀ ਵਾਰ ਪੁਲਾੜ ਯਾਤਰਾ ‘ਤੇ ਜਾਵੇਗੀ ਸੁਨੀਤਾ ਵਿਲੀਅਮਸ, ISS ‘ਚ ਰਹੇਗੀ ਦੋ ਹਫਤੇ

Sunita Williams

ਚੰਡੀਗੜ੍ਹ, 25 ਅਪ੍ਰੈਲ 2024: ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ (Sunita Williams) 6 ਮਈ ਨੂੰ ਆਪਣੀ ਤੀਜੀ ਪੁਲਾੜ ਯਾਤਰਾ ‘ਤੇ ਜਾਵੇਗੀ। ਸੁਨੀਤਾ ਬੋਇੰਗ ਦੇ ਸਟਾਰਲਾਈਨਰ ਕੈਲਿਪਸੋ ਮਿਸ਼ਨ ਦਾ ਹਿੱਸਾ ਹੋਵੇਗੀ। ਅਮਰੀਕੀ ਪੁਲਾੜ ਏਜੰਸੀ ਨਾਸਾ ਮੁਤਾਬਕ ਮਿਸ਼ਨ ਲਈ 2 ਸੀਨੀਅਰ ਵਿਗਿਆਨੀ ਬੁਚ ਵਿਲਮੋਰ ਅਤੇ ਸੁਨੀਤਾ ਵਿਲੀਅਮਸ ਨੂੰ ਚੁਣਿਆ ਗਿਆ ਹੈ।

ਵਰਤਮਾਨ ਵਿੱਚ ਸੁਨੀਤਾ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਵਿੱਚ ਚਾਲਕ ਦਲ ਦੀ ਉਡਾਣ ਟੈਸਟ ਮਿਸ਼ਨ ਪਾਇਲਟ ਵਜੋਂ ਸਿਖਲਾਈ ਲੈ ਰਹੀ ਹੈ। ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਨੂੰ 6 ਮਈ ਨੂੰ ਰਾਤ 10:34 ਵਜੇ ਅਲਾਇੰਸ ਐਟਲਸ ਵੀ ਰਾਕੇਟ ‘ਤੇ ਲਾਂਚ ਕੀਤਾ ਜਾਵੇਗਾ। ਇਸ ਮਿਸ਼ਨ ਲਈ ਨਾਸਾ ਦੀ ਮੱਦਦ ਲਈ ਗਈ ਹੈ।

ਅਮਰੀਕਾ ਦੀ ਪੁਲਾੜ ਏਜੰਸੀ ਅੱਜ ਪੁਲਾੜ ਯਾਨ ਬਾਰੇ ਪੂਰੀ ਜਾਣਕਾਰੀ ਸਾਂਝੀ ਕਰੇਗੀ। ਪੁਲਾੜ ਏਜੰਸੀ ਮੁਤਾਬਕ ਪੁਲਾੜ ਯਾਨ ਨੂੰ ਫਲੋਰੀਡਾ ਦੇ ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ਦੇ ਸਪੇਸ ਲਾਂਚ ਕੰਪਲੈਕਸ-41 ਤੋਂ ਲਾਂਚ ਕੀਤਾ ਜਾਵੇਗਾ।

ਦੋਵੇਂ ਯਾਤਰੀ ਦੋ ਹਫ਼ਤਿਆਂ ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਵਿੱਚ ਰੁਕਣਗੇ। ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਦਰਅਸਲ, ਇਸ ਤੋਂ ਪਹਿਲਾਂ ਇਸ ਪੁਲਾੜ ਯਾਨ ਦਾ ਜੁਲਾਈ 2022 ਵਿੱਚ ਰਵਾਨਾ ਹੋਣਾ ਸੀ, ਪਰ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਇੱਕ ਸਾਲ ਲਈ ਟਾਲ ਦਿੱਤਾ ਗਿਆ ਸੀ।

ਜਿਕਰਯੋਗ ਹੈ ਕਿ ਸੁਨੀਤਾ ਵਿਲੀਅਮਜ਼ (Sunita Williams) ਨੂੰ ਜੂਨ 1998 ਵਿੱਚ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਵਿੱਚ ਚੁਣਿਆ ਗਿਆ ਸੀ। 9 ਦਸੰਬਰ 2006 ਨੂੰ ਸੁਨੀਤਾ ਵਿਲੀਅਮਸ ਪਹਿਲੀ ਵਾਰ ਪੁਲਾੜ ਵਿੱਚ ਗਈ ਸੀ। ਉਨ੍ਹਾਂ ਨੂੰ ਡਿਸਕਵਰੀ ਨਾਲ ਲਾਂਚ ਕੀਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਨੂੰ ਭੇਜੇ 14ਵੀਂ ਸ਼ਟਲ ਨਾਲ ਰਵਾਨਾ ਕੀਤਾ ਗਿਆ ਸੀ | ਇਸ ਤੋਂ ਬਾਅਦ 2012 ਵਿੱਚ ਉਸਦੀ ਦੂਜੀ ਪੁਲਾੜ ਯਾਤਰਾ ਸ਼ੁਰੂ ਹੋਈ। ਫਿਰ ਸੁਨੀਤਾ ਨੇ ਰੂਸੀ ਰਾਕੇਟ ਸੋਯੂਜ਼ ਟੀਐਮਏ-05 ਐਮ ‘ਤੇ ਕਜ਼ਾਕਿਸਤਾਨ ਦੇ ਬਾਈਕੋਨੂਰ ਤੋਂ ਉਡਾਣ ਭਰੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।