ਹਰਕੋ ਬੈਂਕ

ਸੀਨੀਅਰ ਵਕੀਲ ਦੇਵਕਾਂਤ ਹਰਕੋ ਬੈਂਕ ਦੇ ਪ੍ਰੋਫੈਸ਼ਨਲ ਡਾਇਰੈਕਟਰ ਨਿਯੁਕਤ

ਹਰਿਆਣਾ, 13 ਅਗਸਤ 2026: ਸੀਨੀਅਰ ਵਕੀਲ ਦੇਵਕਾਂਤ ਸ਼ਰਮਾ ਨੂੰ ਹਰਿਆਣਾ ਰਾਜ ਸਹਿਕਾਰੀ ਐਪੈਕਸ ਬੈਂਕ ਦਾ ਪ੍ਰੋਫੈਸ਼ਨਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਆਪਣੀ ਨਿਯੁਕਤੀ ‘ਤੇ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ, ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ, ਸਾਬਕਾ ਕੇਂਦਰੀ ਮੰਤਰੀ ਸ੍ਰੀ ਵਿਨੋਦ ਸ਼ਰਮਾ, ਭਿਵਾਨੀ-ਮਹਿੰਦਰਗੜ੍ਹ ਦੇ ਸੰਸਦ ਮੈਂਬਰ ਧਰਮਬੀਰ ਸਿੰਘ, ਹਰਕੋ ਬੈਂਕ ਦੇ ਚੇਅਰਮੈਨ ਭਾਰਤ ਭੂਸ਼ਣ ਜੁਆਲ ਅਤੇ ਬੈਂਕ ਦੇ ਸਾਰੇ ਡਾਇਰੈਕਟਰ ਸਾਹਿਬਾਨ ਦਾ ਧੰਨਵਾਦ ਕੀਤਾ।

ਦੇਵਕਾਂਤ ਸ਼ਰਮਾ ਲੰਬੇ ਸਮੇਂ ਤੋਂ ਭਿਵਾਨੀ ਬਾਰ ਵਿੱਚ ਸੀਨੀਅਰ ਵਕੀਲ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਆਪਣੀ ਇਸ ਨਵੀਂ ਜ਼ਿੰਮੇਵਾਰੀ ਨੂੰ ਲੈ ਕੇ ਉਨ੍ਹਾਂ ਦਾ ਮੁੱਖ ਉਦੇਸ਼ ਹਰਕੋ ਬੈਂਕ ਅਤੇ ਸਹਿਕਾਰਤਾ ਖੇਤਰ ਨੂੰ ਮਜ਼ਬੂਤ ਕਰਨਾ, ਆਮ ਲੋਕਾਂ ਅਤੇ ਕਿਸਾਨਾਂ ਦੇ ਹਿੱਤ ‘ਚ ਪ੍ਰਭਾਵਸ਼ਾਲੀ ਕੰਮ ਕਰਨਾ ਅਤੇ ਬੈਂਕ ਦੇ ਵਿਕਾਸ ਤੇ ਲੋਕ ਭਲਾਈ ਨੂੰ ਇੱਕ ਨਵੀਂ ਦਿਸ਼ਾ ਦੇਣਾ ਹੋਵੇਗਾ।

Read More: ਮਸ਼ਰੂਮ ਉਤਪਾਦਨ ‘ਚ ਦੇਸ਼ ਦੇ ਮੋਹਰੀ ਸੂਬਿਆਂ ‘ਚ ਆਪਣੀ ਮਜ਼ਬੂਤ ਥਾਂ ਬਣਾ ਰਿਹੈ ਹਰਿਆਣਾ: ਸ਼ਿਆਮ ਸਿੰਘ ਰਾਣਾ

ਵਿਦੇਸ਼

Scroll to Top