Delhi Schoolgirl rape case

ਦਿੱਲੀ ‘ਚ ਸਕੂਲੀ ਵਿਦਿਆਰਥਣ ਨਾਲ ਕਥਿਤ ਸਮੂਹਿਕ ਬ.ਲਾ.ਤ.ਕਾ.ਰ, ਬੱਸ ਡਰਾਈਵਰ ਤੇ ਕੰਡਕਟਰ ਗ੍ਰਿਫ਼ਤਾਰ

ਦਿੱਲੀ, 31 ਅਗਸਤ 2026: ਦਿੱਲੀ ‘ਚ ਇੱਕ ਸਲੀਪਰ ਬੱਸ ‘ਚ 16 ਸਾਲਾ ਸਕੂਲੀ ਵਿਦਿਆਰਥਣ ਨਾਲ ਕਥਿਤ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਪੁਲਿਸ ਨੇ ਇਸ ਘਟਨਾ ਦੇ ਸਬੰਧ ‘ਚ ਬੱਸ ਡਰਾਈਵਰ ਅਤੇ ਕੰਡਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਇਹ ਘਟਨਾ 4 ਅਗਸਤ ਦੀ ਰਾਤ ਨੂੰ ਵਾਪਰੀ ਸੀ। ਅਪਰਾਧ ‘ਚ ਵਰਤੀ ਗਈ ਸਲੀਪਰ ਬੱਸ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਬੱਸ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ।

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਇੱਕ ਵਾਰ ਫਿਰ ਨਿਰਭਯਾ ਵਰਗੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਨੇ ਔਰਤਾਂ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਹ ਘਟਨਾ ਦਿੱਲੀ ਦੇ ਗ੍ਰੇਟਰ ਨੋਇਡਾ ਅਤੇ ਕਸ਼ਮੀਰੀ ਗੇਟ ਵਿਚਕਾਰ ਚੱਲ ਰਹੀ ਇੱਕ ਸਲੀਪਰ ਬੱਸ ‘ਚ ਵਾਪਰੀ।

16 ਸਾਲਾ ਵਿਦਿਆਰਥਣ ਨਾਲ ਬੱਸ ‘ਚ ਡਰਾਈਵਰ ਅਤੇ ਕੰਡਕਟਰ ਦੁਆਰਾ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਕਰਨ ਦਾ ਦੋਸ਼ ਲੱਗਾ ਹੈ। ਇਹ ਘਟਨਾ ਦਿੱਲੀ ਦੇ ਕਸ਼ਮੀਰੀ ਗੇਟ ਪੁਲਿਸ ਸਟੇਸ਼ਨ ਖੇਤਰ ‘ਚ ਵਾਪਰੀ ਦੱਸੀ ਜਾ ਰਹੀ ਹੈ। ਇਹ ਘਟਨਾ 4 ਅਗਸਤ, 2026 ਨੂੰ ਵਾਪਰੀ ਦੱਸੀ ਜਾ ਰਹੀ ਹੈ।

ਪੀੜਤਾ ਮੈਨਪੁਰੀ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ 11ਵੀਂ ਜਮਾਤ ‘ਚ ਪੜ੍ਹਦੀ ਹੈ। ਵਿਦਿਆਰਥਣ 3 ਅਗਸਤ, 2026 ਨੂੰ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ। ਉਹ ਆਪਣੀ ਮਾਂ ਤੋਂ ਪਰੇਸ਼ਾਨ ਸੀ ਕਿ ਉਸਨੇ ਉਸਨੂੰ ਆਪਣੀ ਪੜ੍ਹਾਈ ਬਾਰੇ ਝਿੜਕਿਆ ਸੀ। ਉਹ ਨੋਇਡਾ ਸੈਕਟਰ 63 ‘ਚ ਆਪਣੇ ਚਚੇਰੇ ਭਰਾ ਦੇ ਘਰ ਜਾ ਰਹੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਕਸ਼ਮੀਰੀ ਗੇਟ ਪੁਲਿਸ ਸਟੇਸ਼ਨ ਸਰਗਰਮ ਹੋ ਗਿਆ। ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਇਸ ਮਾਮਲੇ ‘ਚ ਅਗਲੇਰੀ ਕਾਨੂੰਨੀ ਕਾਰਵਾਈ ਕਰ ਰਹੀ ਹੈ।

Read More: ਸੁਪਰੀਮ ਕੋਰਟ ਵੱਲੋਂ ਜਿਨਸੀ ਸ਼ੋਸ਼ਣ ਮਾਮਲੇ ਸੰਬੰਧੀ ਤਰੁਣ ਤੇਜਪਾਲ ਦੀ ਪਟੀਸ਼ਨ ਖਾਰਜ

ਵਿਦੇਸ਼

Scroll to Top