ਸਪੋਰਟਸ, 07 ਸਤੰਬਰ 2026: SA ਬਨਾਮ ZIM Result: ਦੱਖਣੀ ਅਫਰੀਕਾ ਨੇ ਨਾਮੀਬੀਆ ‘ਚ ਖੇਡੀ ਗਈ ਟੀ-20 ਤਿਕੋਣੀ ਸੀਰੀਜ਼ ਦੇ ਫਾਈਨਲ ‘ਚ ਜ਼ਿੰਬਾਬਵੇ ਨੂੰ 48 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਦੱਖਣੀ ਅਫਰੀਕਾ ਨੇ 5 ਵਿਕਟਾਂ ‘ਤੇ 205 ਦੌੜਾਂ ਬਣਾਈਆਂ। ਇਸਦੇ ਜਵਾਬ ‘ਚ, ਜ਼ਿੰਬਾਬਵੇ 18 ਓਵਰਾਂ ‘ਚ 157 ਦੌੜਾਂ ‘ਤੇ ਢੇਰ ਹੋ ਗਿਆ।
ਦੱਖਣੀ ਅਫਰੀਕਾ ਦੇ ਡੇਵਾਲਡ ਬ੍ਰੇਵਿਸ ਨੂੰ ਸੀਰੀਜ਼ ਦਾ ਖਿਡਾਰੀ ਚੁਣਿਆ ਗਿਆ। ਉਨ੍ਹਾਂ ਨੇ ਪੰਜ ਮੈਚਾਂ ‘ਚ 166.18 ਦੀ ਸਟ੍ਰਾਈਕ ਰੇਟ ਨਾਲ 226 ਦੌੜਾਂ ਬਣਾਈਆਂ। ਬ੍ਰੇਵਿਸ ਨੇ ਸੀਰੀਜ਼ ‘ਚ 15 ਚੌਕੇ ਅਤੇ 16 ਛੱਕੇ ਲਗਾਏ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ, ਦੱਖਣੀ ਅਫਰੀਕਾ ਨੇ ਜੌਰਡਨ ਹਰਮਨ (53) ਅਤੇ ਕੋਨਰ (53) ਨਾਲ ਤੇਜ਼ ਸ਼ੁਰੂਆਤ ਕੀਤੀ। ਦੋਵਾਂ ਨੇ ਟੀਮ ਦਾ ਸਕੋਰ ਸਿਰਫ਼ ਛੇ ਓਵਰਾਂ ‘ਚ 62 ਦੌੜਾਂ ਤੱਕ ਪਹੁੰਚਾਇਆ। ਹਰਮਨ ਨੇ ਆਪਣਾ ਪਹਿਲਾ ਟੀ-20 ਅਰਧ ਸੈਂਕੜਾ ਲਗਾਇਆ। ਦੋਵਾਂ ਨੇ 84 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ।
ਹਰਮਨ ਦੇ ਆਊਟ ਹੋਣ ਤੋਂ ਬਾਅਦ, ਡਿਵਾਲਡ ਬ੍ਰੂਵਿਸ (32) ਅਤੇ ਰੂਬਿਨ ਹਰਮਨ (27) ਨੇ 47 ਦੌੜਾਂ ਜੋੜੀਆਂ। ਅੰਤ ‘ਚ, ਡੁਏਨ ਯਾਂਸਨ ਨੇ 14 ਗੇਂਦਾਂ ‘ਚ 23 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਨੂੰ 200 ਦੌੜਾਂ ਤੋਂ ਪਾਰ ਪਹੁੰਚਾਇਆ। ਜ਼ਿੰਬਾਬਵੇ ਲਈ ਬ੍ਰੈਡ ਇਵਾਨਸ ਅਤੇ ਨਿਊਮੈਨ ਨਿਆਮਹੂਰੀ ਨੇ ਦੋ-ਦੋ ਵਿਕਟਾਂ ਲਈਆਂ।
206 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਜ਼ਿੰਬਾਬਵੇ ਦੀ ਸ਼ੁਰੂਆਤ ਬਹੁਤ ਹੀ ਖ਼ਰਾਬ ਹੋ ਗਈ। ਪਾਵਰਪਲੇ ਦੇ ਪਹਿਲੇ ਚਾਰ ਓਵਰਾਂ ‘ਚ ਲਗਾਤਾਰ ਚਾਰ ਵਿਕਟਾਂ ਡਿੱਗ ਪਈਆਂ। ਬਿਜੋਰਨ ਫਾਰਚੁਇਨ ਨੇ ਸਿਕੰਦਰ ਰਜ਼ਾ ਅਤੇ ਰਿਆਨ ਬਰਲ ਨੂੰ ਆਊਟ ਕੀਤਾ, ਜਿਸ ਨਾਲ ਜ਼ਿੰਬਾਬਵੇ ਦੀ ਟੀਮ ਪਿੱਛੇ ਰਹਿ ਗਈ।
ਜ਼ਿੰਬਾਬਵੇ ਲਈ, ਹੇਠਲੇ ਕ੍ਰਮ ‘ਚ ਬ੍ਰੈਡ ਇਵਾਨਸ ਨੇ ਚਾਰ ਚੌਕਿਆਂ ਅਤੇ ਚਾਰ ਛੱਕਿਆਂ ਦੀ ਮੱਦਦ ਨਾਲ ਆਪਣਾ ਪਹਿਲਾ ਟੀ-20I ਅਰਧ ਸੈਂਕੜਾ (56*) ਬਣਾਇਆ। ਹਾਲਾਂਕਿ, ਦੂਜੇ ਸਿਰੇ ‘ਤੇ ਵਿਕਟਾਂ ਡਿੱਗਦੀਆਂ ਰਹੀਆਂ, ਅਤੇ ਪੂਰੀ ਟੀਮ 157 ਦੌੜਾਂ ‘ਤੇ ਆਲ ਆਊਟ ਹੋ ਗਈ।
Read More: ਸ਼ੇਰ-ਏ-ਪੰਜਾਬ ਟੀ-20 ਲੀਗ 2026 ਦੇ ਟਾਪ-5 ਬੱਲੇਬਾਜ਼ ਤੇ ਗੇਂਦਬਾਜ਼ ਦੀ ਸੂਚੀ




