ਰਾਣਾ ਕੇ.ਪੀ. ਸਿੰਘ ਨੇ ਕੈਪਟਨ ਤੋਂ ਕੀਤੀ ਦੁਕਾਨਦਾਰਾਂ ਲਈ 200 ਯੂਨਿਟ ਮੁਆਫ਼ ਕਰਨ ਦੀ ਮੰਗ

ਰਾਣਾ ਕੇ.ਪੀ. ਸਿੰਘ ਨੇ ਕੈਪਟਨ ਤੋਂ ਕੀਤੀ ਦੁਕਾਨਦਾਰਾਂ ਲਈ 200 ਯੂਨਿਟ ਮੁਆਫ਼ ਕਰਨ ਦੀ ਮੰਗ

ਚੰਡੀਗੜ੍ਹ 21ਅਗਸਤ : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਕੋਰੋਨਾ ਮਹਾਂਮਾਰੀ ਦੇ ਹੇਠ ਆਏ ਦੁਕਾਨਦਾਰਾਂ ਦਾ ਦਰਦ ਰੱਖਦਿਆਂ ਕਿਹਾ ਕਿ ਰਾਣਾ ਕੇ. ਪੀ. ਨੇ ਕਿਹਾ ਕਿ ਕੋਰੋਨਾ ਦੀ ਮਾਰ ਦੁਕਾਨਦਾਰਾਂ ਨੇ ਸਭ ਤੋਂ ਵੱਧ ਮਹਿਸੂਸ ਕੀਤੀ ਹੈ। ਕੋਰੋਨਾ ਕਾਲ ਵਿਚ ਪਿਛਲੇ ਡੇਢ ਸਾਲ ਦੌਰਾਨ ਹਰ ਦੁਕਾਨਦਾਰ ਨੂੰ ਆਰਥਿਕ ਪੱਖੋਂ ਭਾਰੀ ਨੁਕਸਾਨ ਝੁੱਲਿਆ ਹੈ।

ਇਸ ਬਾਰੇ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੋਲੋਂ ਮੰਗ ਕਰਦੇ ਹਨ ਕਿ ਦੁਕਾਨਦਾਰਾਂ ਲਈ 200 ਯੂਨਿਟ ਬਿਜਲੀ ਦੇ ਮੁਆਫ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਆਰਥਿਕ ਪੱਖੋਂ ਰਾਹਤ ਦਿੱਤੀ ਜਾ ਸਕੇ।

ਮੁੱਖ ਮੰਤਰੀ ਨੇ ਰਾਣਾ ਕੇ. ਪੀ. ਵੱਲੋਂ ਉਠਾਏ ਗਏ ਮਸਲੇ ਵੱਲ ਧਿਆਨ ਦੇਣ ਦਾ ਵਾਅਦਾ ਕੀਤਾ ਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੁਕਾਨਦਾਰਾਂ ਨੂੰ ਵੀ ਹਰ ਸੰਭਵ ਮਦਦ ਦੇਵੇਗੀ। ਉਨ੍ਹਾਂ ਭਵਿੱਖ ਵਿਚ ਹੋਰ ਲਾਕਡਾਊਨ ਲਾਉਣ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਕਿਹਾ ਕਿ ਉਮੀਦ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਤੋਂ ਪੰਜਾਬ ਬਚਿਆ ਰਹੇਗਾ।
ਸਪੀਕਰ ਰਾਣਾ ਨੇ ਕਿਹਾ ਕਿ ਕੋਵਿਡ ਵਿਰੁੱਧ ਮੁੱਖ ਮੰਤਰੀ ਦੀ ਅਗਵਾਈ ਵਿਚ ਸਫਲਤਾਪੂਰਵਕ ਜੰਗ ਲੜੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਰਨ ਹੀ ਸੂਬੇ ਵਿਚ ਗੈਂਗਸਟਰਾਂ ’ਤੇ ਲਗਾਮ ਲੱਗੀ ਹੈ। ਡਰੱਗਜ਼ ਦਾ ਕਾਰੋਬਾਰ ਕਰਨ ਵਾਲੇ ਸਮੱਗਲਰਾਂ ਦੀ ਰੀੜ੍ਹ ਦੀ ਹੱਡੀ ਨੂੰ ਤੋੜ ਦਿੱਤੀ ਹੈ।

Scroll to Top