ਦਿੱਲੀ, 30 ਅਪ੍ਰੈਲ 2026: ਆਸਟ੍ਰੇਲੀਆ ਤੋਂ 15 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ, ਜਿਨ੍ਹਾਂ ‘ਚ 11 ਪੰਜਾਬੀ ਵੀ ਸ਼ਾਮਲ ਹਨ। ਹਾਲਾਂਕਿ, ਇਨ੍ਹਾਂ ‘ਚੋਂ ਸਿਰਫ਼ ਨੌਂ ਨੂੰ ਹੀ ਭਾਰਤ ਵਾਪਸ ਭੇਜਿਆ ਗਿਆ ਹੈ, ਜਿਸ ‘ਚ ਇੱਕ ਔਰਤ ਵੀ ਸ਼ਾਮਲ ਹੈ। ਉਨ੍ਹਾਂ ਦੀ ਫਲਾਈਟ ਕੱਲ੍ਹ ਰਾਤ ਦਿੱਲੀ ਹਵਾਈ ਅੱਡੇ ‘ਤੇ ਪਹੁੰਚੀ। ਉਨ੍ਹਾਂ ਤੋਂ ਉੱਥੇ ਲਗਭੱਗ 5 ਘੰਟੇ ਪੁੱਛਗਿੱਛ ਕੀਤੀ ਗਈ।
ਪੰਜਾਬ ਸਰਕਾਰ ਦੀ ਇੱਕ ਟੀਮ ਉਨ੍ਹਾਂ ਨੂੰ ਲੈਣ ਲਈ ਦਿੱਲੀ ਪਹੁੰਚੀ ਹੈ ਅਤੇ ਹੁਣ ਉਨ੍ਹਾਂ ਨੂੰ ਵਾਪਸ ਪੰਜਾਬ ਲਿਆਏਗੀ। ਸੀਨੀਅਰ ਪੰਜਾਬ ਪੁਲਿਸ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਨੌਂ ਪੰਜਾਬੀ ਪਹੁੰਚੇ ਹਨ ਅਤੇ ਉਨ੍ਹਾਂ ਨੂੰ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਨੂੰ ਹੁਣ ਪੰਜਾਬ ਲਿਜਾਇਆ ਜਾ ਰਿਹਾ ਹੈ। ਅੱਠ ਪੁਰਸ਼ ਅਤੇ ਇੱਕ ਔਰਤ ਹੈ। ਮਹਿਲਾ ਪੁਲਿਸ ਅਧਿਕਾਰੀ ਵੀ ਸੁਰੱਖਿਆ ਲਈ ਪਹੁੰਚੀਆਂ ਹਨ।
ਇਨ੍ਹਾਂ ਨੂੰ ਹੁਣ ਪੰਜਾਬ ਲਿਆਂਦਾ ਜਾ ਰਿਹਾ ਹੈ। ਮਹਿਲਾ ਪੁਲਿਸ ਵੀ ਸੁਰੱਖਿਆ ਲਈ ਪਹੁੰਚੀ ਹੈ। ਦੋ ਉੱਥੋਂ ਵਾਪਸ ਨਹੀਂ ਆਈਆਂ। ਦਸਤਾਵੇਜ਼ਾਂ ਦੀ ਘਾਟ ਹੋ ਸਕਦੀ ਹੈ। ਹਰੇਕ ਵਿਅਕਤੀ ਦਾ ਵੱਖਰਾ ਇਤਿਹਾਸ ਹੈ ਅਤੇ ਵੱਖ-ਵੱਖ ਸਮੇਂ ‘ਤੇ ਉੱਥੇ ਗਏ ਸਨ।
ਮੀਡੀਆ ਰਿਪੋਰਟਾਂ ਮੁਤਾਬਕ, ਡਿਪੋਰਟ ਕੀਤੇ ਗਏ ਲੋਕ ਜਲੰਧਰ, ਹੁਸ਼ਿਆਰਪੁਰ, ਖੰਨਾ, ਮੋਗਾ, ਨਵਾਂਸ਼ਹਿਰ, ਗੜ੍ਹਸ਼ੰਕਰ, ਤਰਨਤਾਰਨ, ਫਿਰੋਜ਼ਪੁਰ ਅਤੇ ਰੂਪਨਗਰ ਦੇ ਵਸਨੀਕ ਹਨ। ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਇਨ੍ਹਾਂ ਲੋਕਾਂ ਨੇ ਉੱਥੇ ਜਾ ਕੇ ਆਸਟ੍ਰੇਲੀਆ ਦੇ ਨਿਯਮਾਂ ਨੂੰ ਤੋੜਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹੈ।
ਇਨ੍ਹਾਂ ਲੋਕਾਂ ਦੀ ਪਛਾਣ ਜਸਵੰਤ ਸਿੰਘ (34 ਸਾਲ), ਅੰਗਰੇਜ਼ ਸਿੰਘ (32 ਸਾਲ), ਸਤਿੰਦਰਜੀਤ ਸਿੰਘ ਸ਼ੇਰਗਿੱਲ (31 ਸਾਲ), ਗੁਰਪ੍ਰੀਤ ਸਿੰਘ ਸੰਧੂ (30 ਸਾਲ), ਜਗਜੀਤ ਸਿੰਘ (35 ਸਾਲ), ਜਸਪ੍ਰੀਤ ਸਿੰਘ (35 ਸਾਲ), ਨਿਰਮਲ ਸਿੰਘ (38 ਸਾਲ), ਸ਼ਰੂਤੀ ਸ਼ਰਮਾ (35 ਸਾਲ), ਰਣਜੀ ਸਿੰਘ (35 ਸਾਲ), ਹਰਪ੍ਰੀਤ ਸਿੰਘ (41 ਸਾਲ) ਅਤੇ ਗਗਨਦੀਪ ਸਿੰਘ (25 ਸਾਲ) ਵਜੋਂ ਹੋਈ ਹੈ।
Read More: MLA ਗੁਰਲਾਲ ਘਨੌਰ ਦੇ ਸਪੁੱਤਰ ਨੇ ‘ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ 2026’ (ਅੰਡਰ-17) ‘ਚ ਜਿੱਤਿਆ ਕਾਂਸੀ ਤਮਗਾ




