ਪੰਜਾਬ, 02 ਜੁਲਾਈ 2026: Punjab Weather News: ਪੰਜਾਬ ‘ਚ ਮਾਨਸੂਨ ਦੇ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਪਿਆ, ਹਾਲਾਂਕਿ ਇਹ ਮੀਂਹ ਆਮ ਨਾਲੋਂ 66% ਘੱਟ ਸੀ। ਅੱਜ (2 ਜੁਲਾਈ) ਤੋਂ ਅਗਲੇ 6 ਦਿਨਾਂ ਲਈ ਸੂਬੇ ਭਰ ‘ਚ ਭਾਰੀ ਮੀਂਹ, ਗਰਜ ਅਤੇ ਤੇਜ਼ ਹਵਾਵਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ, ਹਵਾਵਾਂ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ।
ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 3.3 ਡਿਗਰੀ ਘੱਟ ਗਿਆ। ਹਾਲਾਂਕਿ, ਇਹ ਆਮ ਨਾਲੋਂ 3.6 ਡਿਗਰੀ ਵੱਧ ਸੀ। ਬਠਿੰਡਾ ‘ਚ ਸਭ ਤੋਂ ਵੱਧ ਤਾਪਮਾਨ 41.5 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਦਾ ਤਾਪਮਾਨ 5.8 ਡਿਗਰੀ ਘੱਟ ਕੇ 29.7 ਡਿਗਰੀ ਸੈਲਸੀਅਸ ਹੋ ਗਿਆ।
ਮਾਨਸੂਨ ਕਾਰਨ ਵੀਰਵਾਰ ਨੂੰ ਪੰਜਾਬ ਦੇ 18 ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। 14 ਜ਼ਿਲ੍ਹਿਆਂ ਲਈ ਤੇਜ਼ ਹਵਾਵਾਂ ਅਤੇ ਬਿਜਲੀ ਗਰਜ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ‘ਚੋਂ ਪੰਜ ਜ਼ਿਲ੍ਹਿਆਂ ਲਈ ਭਾਰੀ ਮੀਂਹ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ।
ਮੌਸਮ ਵਿਭਾਗ ਦੇ ਮੁਤਾਬਕ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ| ਮੌਸਮ ਵਿਭਾਗ ਮੁਤਾਬਕ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ‘ਚ ਵੀ ਤੇਜ਼ ਹਵਾਵਾਂ ਦੇ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ ਹੈ।
2026 ‘ਚ ਮਾਨਸੂਨ 1 ਜੁਲਾਈ ਨੂੰ ਪੰਜਾਬ ਅਤੇ ਚੰਡੀਗੜ੍ਹ ਦੋਵਾਂ ‘ਚ ਪਹੁੰਚਿਆ। ਇਸ ਨਾਲ ਪੰਜਾਬ ‘ਚ ਆਉਣ ‘ਚ ਪਿਛਲੇ ਸਾਲ ਦੇ ਮੁਕਾਬਲੇ ਨੌਂ ਦਿਨ ਅਤੇ ਚੰਡੀਗੜ੍ਹ ‘ਚ 7 ਦਿਨ ਦੀ ਦੇਰੀ ਹੋਈ। ਪੰਜਾਬ ‘ਚ ਮੌਨਸੂਨ ਦੀ ਸ਼ੁਰੂਆਤ ਇਸ ਸਮੇਂ ਹੌਲੀ ਹੈ। ਮੌਸਮ ਵਿਭਾਗ ਦੇ ਮੁਤਾਬਕ, ਸੂਬੇ ‘ਚ 1 ਜੁਲਾਈ ਨੂੰ ਔਸਤਨ 1.2 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਉਸ ਦਿਨ ਆਮ ਤੌਰ ‘ਤੇ 3.6 ਮਿਲੀਮੀਟਰ ਮੀਂਹ ਪੈਂਦਾ ਸੀ। ਇਸਦਾ ਮਤਲਬ ਹੈ ਕਿ ਪਹਿਲੇ ਦਿਨ 66% ਕਮੀ ਹੈ।
Read More: Punjab Weather News: ਮੋਹਾਲੀ ਤੇ ਪਠਾਨਕੋਟ ਸਮੇਤ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ, ਪੰਜਾਬ ‘ਚ ਯੈਲੋ ਅਲਰਟ




