ਚੰਡੀਗੜ੍ਹ ,30 ਅਗਸਤ 2021 : ਪੰਜਾਬ ਕਾਂਗਰਸ ਪ੍ਰਦੇਸ਼ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁੜ ਤੋਂ ਟਵੀਟ ਕਰਕੇ ਪੰਜਾਬ ਦੇ ਮੁੱਦਿਆਂ ਤੇ ਸਵਾਲ ਖੜੇ ਕੀਤੇ ਹਨ | ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਪੰਜਾਬੀਉ ਰੁੱਤਾਂ ਅਕਸਰ ਬਦਲ ਦੀਆਂ ਰਹਿੰਦੀਆਂ ਹਨ ,ਪਰ ਪੰਜਾਬ ‘ਚ ਜਿਹੜੀ ਰੁੱਤ ਚਲਦੀ ਹੈ ਉਹ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਰੁੱਤ ਚੱਲ ਰਹੀ ਹੈ | ਮੇਰੀ ਇਕੋ ਇਕ ਹੀ ਕੋਸ਼ਿਸ ਹੈ ਕਿ ਪੰਜਾਬੀਆਂ ਨੂੰ ਮੁੜ ਅਸਲ ਮੁੱਦਿਆਂ ਤੇ ਲਿਆਂਦਾ ਜਾਵੇ ,ਮੇਰਾ ਕਲਿਆਣ ਪੂਰੇ ਪੰਜਾਬ ਦਾ ਏਜੇਂਡਾ ਨਹੀਂ ਹੈ ,ਮੈਂ ਹਰ ਰੋਜ਼ ਪਿੰਡਾਂ,ਗਲੀਆਂ ‘ਚ ਲੋਕਾਂ ਨੂੰ ਮਿਲਦਾ ਹੈ | ਉਸ ਸਮੇਂ ਮੈਨੂੰ ਇਕ ਗੱਲ ਦਾ ਇਹਸਾਸ ਹੁੰਦਾ ਹੈ ਕਿ ਬਿਜਲੀ ਦਾ ਮੁੱਦਾ ਸਭ ਤੋਂ ਅਹਿਮ ਮੁੱਦਾ ਹੈ |
ਇਸ ਲਈ ਪੰਜਾਬ ਸਰਕਾਰ ਲੋਕ ਹਿੱਤ ਦੇ ਲਈ ਬਿਜਲੀ ਕਾਨੂੰਨ 2003 ਦੇ ਤਹਿਤ PSERC ਨੂੰ ਨਿਰਦੇਸ਼ ਜਾਰੀ ਕਰੇ ਕੇ ਪ੍ਰਾਈਵੇਟ ਪਾਵਰ ਪਲਾਂਟਾਂ ਨੂੰ ਭੁਗਤਾਨ ਕੀਤੇ ਜਾ ਰਹੇ ਟੈਰੀਫ ਵਿੱਚ ਨੁਕਸਦਾਰ ਨੂੰ ਰੱਦ ਕਰ ਕਰਵਾਕੇ ਗੁਰੂ ਸਾਹਿਬ ਦੀ ਯਾਦ ਵਿੱਚ 5-6 ਦਿਨ ਦਾ ਸੈਸ਼ਨ ਬੁਲਾ ਕੇ ਨਵਾਂ ਕਾਨੂੰਨ ਲਿਆਵੇ | ਜਿਸ ਤਰਾਂ ਸਤਲੁਜ-ਯਮੁਨਾ ਪਾਣੀ ਦੇ ਮੁੱਦੇ ਨੂੰ ਰੱਦ ਕੀਤਾ ਗਿਆ ਉਸੇ ਤਰਾਂ ਬਿਜਲੀ ਖਰੀਦ ਸਮਝੋਤਿਆਂ ਨੂੰ ਵੀ ਰੱਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਹਰ ਇਕ ਨਾਗਰਿਕ ਨੂੰ ਫਾਇਦਾ ਹੋ ਸਕੇ |
Punjab Govt must immediately issue directions to PSERC in Public Interest to revise tariff being paid to Private Power Plants making the faulty PPAs null & void … Further calling a 5-7 day Vidhan Sabha Session to bring a New Legislation for termination of faulty PPAs !! pic.twitter.com/x9k5snhQ5U
— Navjot Singh Sidhu (@sherryontopp) August 30, 2021