ਏ.ਆਈ. ਪਾਵਰਡ ਕੈਂਸਰ ਸਕ੍ਰੀਨਿੰਗ

ਕੈਂਸਰ ਦੀ ਛੇਤੀ ਪਛਾਣ ਲਈ ਪੰਜਾਬ ਸਰਕਾਰ ਦਾ ਇਤਿਹਾਸਕ ਕਦਮ

ਕੈਂਸਰ ਦੀ ਛੇਤੀ ਪਛਾਣ ਲਈ ਪੰਜਾਬ ਸਰਕਾਰ ਦਾ ਇਤਿਹਾਸਕ ਕਦਮ
ਪੰਜਾਬ ‘ਚ ਪਹਿਲੀ ਵਾਰ ਏ.ਆਈ. ਪਾਵਰਡ ਕੈਂਸਰ ਸਕ੍ਰੀਨਿੰਗ ਡਿਵਾਈਸਾਂ ਦੀ ਸ਼ੁਰੂਆਤ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਅਹਿਮ ਕਦਮ ਚੁੱਕਦੇ ਹੋਏ ਪੰਜਾਬ ਸਰਕਾਰ ਨੇ ਛਾਤੀ ਦੇ ਕੈਂਸਰ, ਬੱਚੇਦਾਨੀ ਦੇ ਕੈਂਸਰ ਅਤੇ ਨਜ਼ਰ ਦੀ ਕਮਜ਼ੋਰੀ ਦਾ ਸਮਾਂ ਰਹਿੰਦਿਆਂ ਪਤਾ ਲਗਾਉਣ ਲਈ ਆਪਣੀ ਕਿਸਮ ਦੀਆਂ ਪਹਿਲੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ-ਸਮਰੱਥ ਸਕ੍ਰੀਨਿੰਗ ਡਿਵਾਈਸਾਂ ਨੂੰ ਲਾਂਚ ਕੀਤਾ ਹੈ|

ਮਾਨ ਸਰਕਾਰ ਨੇ ਇਹ ਪਹਿਲਕਦਮੀ ਏ.ਸੀ.ਟੀ. ਗ੍ਰਾਂਟਸ ਦੇ ਸਹਿਯੋਗ ਨਾਲ ਲਾਗੂ ਕੀਤੀ ਹੈ, ਜਿਸ ਤਹਿਤ ਪੰਜਾਬ ਦੇ 8 ਜ਼ਿਲ੍ਹਿਆਂ ‘ਚ ਪੋਰਟੇਬਲ, ਰੇਡੀਏਸ਼ਨ-ਮੁਕਤ, ਅਤੇ ਏ.ਆਈ.-ਪਾਵਰਡ ਡਿਵਾਈਸਾਂ ਲਿਆਂਦੀਆਂ ਹਨ| ਇਨ੍ਹਾਂ ‘ਚ ਛਾਤੀ ਦੇ ਕੈਂਸਰ ਦੀ ਜਾਂਚ ਲਈ ਨਿਰਾਮਈ ਨਾਮਕ ਕੰਪਨੀ ਵੱਲੋਂ ਨਿਰਮਿਤ ਥਰਮਲਾਈਟਿਕਸ, ਬੱਚੇਦਾਨੀ ਦੇ ਕੈਂਸਰ ਦੀ ਜਾਂਚ ਲਈ ਪੈਰੀਵਿੰਕਲ ਕੰਪਨੀ ਵੱਲੋਂ ਬਣਾਈ ਸਮਾਰਟ ਸਕੋਪ ਅਤੇ ਨਜ਼ਰ ਕਮਜ਼ੋਰੀ ਦੀ ਜਾਂਚ ਲਈ ਫੋਰਸ ਹੈਲਥ ਵੱਲੋਂ ਤਿਆਰ ਕੀਤਾ ਪੋਰਟੇਬਲ ਆਟੋਰੀਫ੍ਰੈਕਟੋਮੀਟਰ ਸ਼ਾਮਲ ਹਨ|

ਪੰਜਾਬ ਸਰਕਾਰ ਵੱਲੋਂ ਇਨ੍ਹਾਂ ਉੱਨਤ ਯੰਤਰਾਂ ਨਾਲ ਸਕ੍ਰੀਨਿੰਗ ਨੂੰ ਆਪਣੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ, ਖਾਸ ਕਰਕੇ ਪੇਂਡੂ ਖੇਤਰਾਂ ‘ਚ ਤਾਂ ਜੋ ਬਿਮਾਰੀ ਸਬੰਧੀ ਕਿਸੇ ਵੀ ਡਰ, ਖ਼ਰਚ ਅਤੇ ਪਹੁੰਚਯੋਗਤਾ ਵਰਗੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕੇ| ਇਹ ਪਹਿਲਕਦਮੀ ਨਾ ਸਿਰਫ਼ ਸੂਬੇ ਦੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਏਗੀ ਸਗੋਂ ਪੰਜਾਬ ਨੂੰ ਏਆਈ-ਸੰਚਾਲਿਤ ਜਨਤਕ ਸਿਹਤ ਨਵੀਨਤਾ ‘ਚ ਮੋਹਰੀ ਸੂਬੇ ਵਜੋਂ ਵੀ ਸਥਾਪਿਤ ਕਰੇਗੀ|

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਆਈ.ਸੀ.ਐਮ.ਆਰ. ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ ਦੇ ਸਾਂਝੇ ਕੀਤੇ ਅੰਕੜਿਆਂ ਮੁਤਾਬਕ 2024 ‘ਚ ਪੰਜਾਬ ‘ਚ 42,288 ਨਵੇਂ ਕੈਂਸਰ ਕੇਸ ਸਾਹਮਣੇ ਆਏ, ਜੋ ਕਿ ਪਿਛਲੇ ਸਾਲ ਨਾਲੋਂ 7 ਫੀਸਦੀ ਵੱਧ ਹੈ। ਐਨਐਫਐਚਐਸ-5 ਦੇ ਅੰਕੜਿਆਂ ਮੁਤਾਬਕ ਪੰਜਾਬ ‘ਚ 30-49 ਸਾਲ ਦੀ ਉਮਰ ਦੀਆਂ ਔਰਤਾਂ ‘ਚੋਂ ਸਿਰਫ਼ 0.3 ਫੀਸਦੀ ਔਰਤਾਂ ਦੀ ਛਾਤੀ ਦੇ ਕੈਂਸਰ ਲਈ ਅਤੇ ਸਿਰਫ਼ 2.4 ਫੀਸਦੀ ਦੀ ਬੱਚੇਦਾਨੀ ਦੇ ਕੈਂਸਰ ਲਈ ਸਕ੍ਰੀਨਿੰਗ ਕੀਤੀ ਹੈ|

ਏ.ਆਈ.-ਪਾਵਰਡ ਯੰਤਰ ਪ੍ਰਾਇਮਰੀ ਸਿਹਤ ਕੇਂਦਰਾਂ ‘ਚ ਵਰਤੋਂ ਲਈ ਤਿਆਰ ਕੀਤੇ ਹਨ, ਜੋ ਤੇਜ਼ ਅਤੇ ਬਹੁਤ ਹੀ ਸਟੀਕ ਸਕ੍ਰੀਨਿੰਗ ਨੂੰ ਯਕੀਨੀ ਬਣਾਉਂਦੇ ਹਨ| ਪੰਜਾਬ ਸਰਕਾਰ ਦਾ ਉਦੇਸ਼ ਪ੍ਰਤੀ ਦਿਨ ਘੱਟੋ-ਘੱਟ 600 ਵਿਅਕੀਤਆਂ ਦੀ ਅੱਖਾਂ ਦੀ ਜਾਂਚ ਅਤੇ 300 ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦੀ ਸਕ੍ਰੀਨਿੰਗ ਕਰਵਾਉਣਾ ਹੈ, ਜਿਸ ਨਾਲ ਬਿਮਾਰੀ ਦਾ ਛੇਤੀ ਪਤਾ ਲਗਾਉਣ ਸਬੰਧੀ ਦਰਾਂ ‘ਚ ਮਹੱਤਵਪੂਰਨ ਵਾਧਾ ਹੁੰਦਾ ਹੈ ਅਤੇ ਟਰਸ਼ਰੀ ਕੇਅਰ ਦੀਆਂ ਦੇਖਭਾਲ ਸਹੂਲਤਾਂ ‘ਤੇ ਬੋਝ ਘਟਦਾ ਹੈ|

Read More: ਐਂਟੀ ਡਰੱਗ ਹੈਲਪਲਾਈਨ ਨੰਬਰ ਨਾਲ ਨਸ਼ਾ ਤਸਕਰਾਂ ‘ਤੇ ਕਸਿਆ ਸ਼ਿਕੰਜਾ

ਵਿਦੇਸ਼

Scroll to Top