Punjab Bandh

Punjab Bandh: 27 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ, ਜਾਣੋ ਪੂਰਾ ਮਾਮਲਾ

ਪੰਜਾਬ , 17 ਅਗਸਤ 2026: ਪੰਜਾਬ ਇੰਪਲਾਈਜ਼ ਐਂਡ ਪੈਨਸ਼ਨਰਜ਼ ਯੂਨਾਈਟਿਡ ਫਰੰਟ ਅਤੇ ਯੂਨਾਈਟਿਡ ਇੰਪਲਾਈਜ਼ ਫੋਰਮ ਪੰਜਾਬ ਦੀ ਤਾਲਮੇਲ ਕਮੇਟੀ ਨੇ 7 ਅਗਸਤ ਨੂੰ ਚੰਡੀਗੜ੍ਹ ‘ਚ ਰੈਲੀ ਦੌਰਾਨ ਐਲਾਨੇ 27 ਅਗਸਤ ਨੂੰ ਪੰਜਾਬ ਬੰਦ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਵੱਖ-ਵੱਖ ਅਧਿਆਪਕ ਸੰਗਠਨਾਂ ਦੀ ਇੱਕ ਵਰਚੁਅਲ ਬੈਠਕ ਕੀਤੀ।

ਬੈਠਕ ‘ਚ ਫੈਸਲਾ ਕੀਤਾ ਗਿਆ ਕਿ ਸੂਬੇ ਭਰ ਦੇ ਸਾਰੇ ਅਧਿਆਪਕ 27 ਅਗਸਤ ਨੂੰ ਸਮੂਹਿਕ ਛੁੱਟੀ ਲੈਣਗੇ ਅਤੇ ਵਿਰੋਧ ਪ੍ਰਦਰਸ਼ਨਾਂ ‘ਚ ਸ਼ਾਮਲ ਹੋਣਗੇ। ਇਸ ਅੰਦੋਲਨ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ, 17, 18 ਅਤੇ 19 ਅਗਸਤ ਨੂੰ ਜ਼ਿਲ੍ਹਾ ਪੱਧਰੀ ਬੈਠਕਾਂ ਕੀਤੀਆਂ ਜਾਣਗੀਆਂ, ਅਤੇ ਸਮੂਹਿਕ ਛੁੱਟੀ ਦੇ ਨੋਟਿਸ ਸਬੰਧਤ ਵਿਭਾਗ ਮੁਖੀਆਂ ਨੂੰ ਭੇਜੇ ਜਾਣਗੇ।

ਬੈਠਕ ‘ਚ ਸਰਕਾਰੀ ਅਧਿਆਪਕ ਯੂਨੀਅਨ ਤੋਂ ਸੁਖਵਿੰਦਰ ਸਿੰਘ ਚਾਹਲ, ਗੁਰਬਿੰਦਰ ਸਿੰਘ ਸਸਕੌਰ ਅਤੇ ਧਰਮਿੰਦਰ ਸਿੰਘ ਭੰਗੂ, ਸਰਕਾਰੀ ਸਕੂਲ ਅਧਿਆਪਕ ਯੂਨੀਅਨ ਤੋਂ ਸੁਰਿੰਦਰ ਕੁਮਾਰ ਪੁਆਰੀ ਅਤੇ ਜਿੰਦਰ ਪਾਇਲਟ, ਡੈਮੋਕ੍ਰੇਟਿਕ ਅਧਿਆਪਕ ਮੋਰਚੇ ਤੋਂ ਵਿਕਰਮ ਦੇਵ ਸਿੰਘ, ਮਹਿੰਦਰ ਕੌਡੀਆਂਵਾਲੀ ਅਤੇ ਦਿਗਵਿਜੈਪਾਲ ਸ਼ਰਮਾ, ਸਰਕਾਰੀ ਅਧਿਆਪਕ ਯੂਨੀਅਨ (ਵਿਗਿਆਨਕ) ਤੋਂ ਨਵਪ੍ਰੀਤ ਬੱਲੀ, ਐਸਸੀ/ਬੀਸੀ ਅਧਿਆਪਕ ਯੂਨੀਅਨ ਤੋਂ ਲਛਮਣ ਸਿੰਘ ਨਬੀਪੁਰ ਅਤੇ ਬੀ.ਐੱਡ. ਅਧਿਆਪਕ ਮੋਰਚੇ ਦੇ ਹਰਵਿੰਦਰ ਸਿੰਘ ਬਿਲਗਾ, ਮਾਸਟਰ ਕੇਡਰ ਯੂਨੀਅਨ ਦੇ ਹਰਭਜਨ ਸਿੰਘ, ਜਗਜੀਤ ਸਿੰਘ, ਦਲਜੀਤ ਸਿੰਘ ਅਤੇ ਗੁਰਮੀਤ ਸਿੰਘ ਭੁੱਲਰ ਸਮੇਤ ਕਈ ਨੁਮਾਇੰਦੇ ਮੌਜੂਦ ਸਨ।

Read More:

ਵਿਦੇਸ਼

Scroll to Top