PBKS vs DC: ਦਿੱਲੀ ਕੈਪੀਟਲਜ਼ ਨੇ ਪੰਜਾਬ ਕਿੰਗਜ਼ ਨੂੰ 175 ਦੌੜਾਂ ਦਾ ਦਿੱਤਾ ਟੀਚਾ

PBKS vs DC

ਚੰਡੀਗੜ੍ਹ, 23 ਮਾਰਚ 2024: ਇਸ ਸੀਜ਼ਨ ਦਾ ਦੂਜਾ ਮੈਚ ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ (PBKS vs DC) ਵਿਚਾਲੇ ਖੇਡਿਆ ਜਾ ਰਿਹਾ ਹੈ। ਪੰਜਾਬ ਕਿੰਗਜ਼ ਦਿੱਲੀ ਕੈਪੀਟਲਸ ਵੱਲੋਂ ਦਿੱਤੇ 175 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਲਈ ਤਿਆਰ ਹੈ। ਸ਼ਿਖਰ ਧਵਨ ਅਤੇ ਜੌਨੀ ਬੇਅਰਸਟੋ ਓਪਨਿੰਗ ਕਰਨ ਲਈ ਉਤਰੇ ਇਸ਼ਾਂਤ ਨੇ ਸ਼ਿਖਰ ਧਵਨ ਆਊਟ ਕਰ ਦਿੱਤਾ ਅਤੇ 34 ਦੌੜਾਂ ‘ਤੇ ਪੰਜਾਬ ਨੂੰ ਪਹਿਲਾ ਝਟਕਾ ਲੱਗਾ |

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਕੈਪੀਟਲਸ ਨੇ 20 ਓਵਰਾਂ ‘ਚ 9 ਵਿਕਟਾਂ ਗੁਆ ਕੇ 174 ਦੌੜਾਂ ਬਣਾਈਆਂ। ਪ੍ਰਭਾਵੀ ਖਿਡਾਰੀ ਦੇ ਤੌਰ ‘ਤੇ ਮੈਦਾਨ ‘ਤੇ ਆਏ ਅਭਿਸ਼ੇਕ ਪੋਰੇਲ ਨੇ ਹਰਸ਼ਲ ਪਟੇਲ ਦੇ 20ਵੇਂ ਓਵਰ ‘ਚ 25 ਦੌੜਾਂ ਬਣਾਈਆਂ। ਉਸ ਨੇ 10 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ ਨਾਬਾਦ 32 ਦੌੜਾਂ ਬਣਾਈਆਂ। ਪੋਰੇਲ ਨੇ 20ਵੇਂ ਓਵਰ ਵਿੱਚ ਤਿੰਨ ਚੌਕੇ ਅਤੇ ਦੋ ਛੱਕੇ ਜੜੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।