IPL 2024: ਸ਼ਿਖਰ ਧਵਨ ਨੇ ਦਿੱਲੀ ਕੈਪੀਟਲਸ ਖ਼ਿਲਾਫ਼ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਜਾਣੋ ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ

Delhi Capitals

ਚੰਡੀਗੜ੍ਹ, 23 ਮਾਰਚ 2024: (PBKS vs DC) ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਨੇ ਦਿੱਲੀ ਕੈਪੀਟਲਸ (Delhi Capitals) ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਕਪਤਾਨ ਰਿਸ਼ਭ ਪੰਤ 15 ਮਹੀਨਿਆਂ ਬਾਅਦ ਮੈਦਾਨ ‘ਤੇ ਵਾਪਸ ਆਏ ਹਨ। ਇਹ ਮੈਚ ਚੰਡੀਗੜ੍ਹ ਨੇੜੇ ਮੁੱਲਾਂਪੁਰ (Mullanpur) ਵਿੱਚ ਬਣੇ ਨਵੇਂ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ |

ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ (PBKS vs DC) : –

ਪੰਜਾਬ ਕਿੰਗਜ਼ (Punjab Kings) : ਸ਼ਿਖਰ ਧਵਨ (ਕਪਤਾਨ), ਜੌਨੀ ਬੇਅਰਸਟੋ, ਸੈਮ ਕਰਨ, ਲਿਆਮ ਲਿਵਿੰਗਸਟੋਨ, ​​ਜਿਤੇਸ਼ ਸ਼ਰਮਾ (ਵਿਕਟਕੀਪਰ), ਹਰਪ੍ਰੀਤ ਬਰਾੜ, ਹਰਸ਼ਲ ਪਟੇਲ, ਕਾਗਿਸੋ ਰਬਾਡਾ, ਰਾਹੁਲ ਚਾਹਰ, ਅਰਸ਼ਦੀਪ ਸਿੰਘ, ਸ਼ਸ਼ਾਂਕ ਸਿੰਘ।

ਬਦਲ: ਰਾਅਲੀ ਰੂਸੋ, ਪ੍ਰਭਸਿਮਰਨ ਸਿੰਘ, ਤਨਯੇ ਥਿਆਗਰਾਜਨ, ਹਰਪ੍ਰੀਤ ਸਿੰਘ, ਵਿਦਵਤ ਕਵੀਰੱਪਾ।

ਦਿੱਲੀ ਕੈਪੀਟਲਜ਼ (Delhi Capitals) : ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਸ਼ਾਈ ਹੋਪ, ਰਿਸ਼ਭ ਪੰਤ (ਕਪਤਾਨ ਅਤੇ ਵਿਕਟਕੀਪਰ), ਰਿਕੀ ਭੂਈ, ਟ੍ਰਿਸਟਨ ਸਟੱਬਸ, ਅਕਸ਼ਰ ਪਟੇਲ, ਸੁਮਿਤ ਕੁਮਾਰ, ਕੁਲਦੀਪ ਯਾਦਵ, ਖਲੀਲ ਅਹਿਮਦ, ਇਸ਼ਾਂਤ ਸ਼ਰਮਾ।

ਬਦਲ: ਅਭਿਸ਼ੇਕ ਪੋਰੇਲ, ਮੁਕੇਸ਼ ਕੁਮਾਰ, ਜੇਕ ਫਰੇਜ਼ਰ, ਵਿੱਕੀ ਓਸਟਵਾਲ, ਪ੍ਰਵੀਨ ਦੂਬੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।