Patiala Police Encounters

ਪਟਿਆਲਾ ਪੁਲਿਸ ਦਾ 2 ਕਥਿਤ ਸ਼ੂਟਰਾਂ ਨਾਲ ਪੁਲਿਸ ਮੁਕਾਬਲਾ, ਦੋਵੇਂ ਮੁਲਜ਼ਮ ਗ੍ਰਿਫਤਾਰ

ਪਟਿਆਲਾ, 02 ਜੁਲਾਈ 2026: ਪਟਿਆਲਾ ਪੁਲਿਸ ਨੇ ਰਾਜਪੁਰਾ ਰੋਡ-ਸੰਗਰੂਰ ਬਾਈਪਾਸ ਨੇੜੇ ਕਾਰਵਾਈ ਕਰਦਿਆਂ ਗੋਲਡੀ ਢਿੱਲੋ ਗੈਂਗ ਨਾਲ ਜੁੜੇ ਦੋ ਕਥਿਤ ਸ਼ੂਟਰਾਂ ਨੂੰ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ, ਇਹ ਦੋਵੇਂ ਬੀਤੇ ਦਿਨੀਂ ਰਾਜਪੁਰਾ ਹਲਕੇ ‘ਚ ਸਥਿਤ ਲਕਸ਼ਮੀ ਪ੍ਰਾਪਰਟੀ ਡੀਲਰ ਦੇ ਦਫ਼ਤਰ ‘ਤੇ ਹੋਈ ਫਾਇਰਿੰਗ ਦੇ ਮਾਮਲੇ ‘ਚ ਲੋੜੀਂਦੇ ਸਨ।

ਜਾਣਕਾਰੀ ਮੁਤਾਬਕ, ਸੀਆਈਏ ਸਟਾਫ ਪਟਿਆਲਾ ਅਤੇ ਸਪੈਸ਼ਲ ਸੈੱਲ ਪਟਿਆਲਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਵੇਂ ਮੁਲਜ਼ਮ ਸਪਲੈਂਡਰ ਮੋਟਰਸਾਈਕਲ ‘ਤੇ ਰਾਜਪੁਰਾ ਰੋਡ ਵੱਲ ਆ ਰਹੇ ਹਨ। ਇਸ ਦੇ ਆਧਾਰ ‘ਤੇ ਪੁਲਿਸ ਨੇ ਨਾਕਾਬੰਦੀ ਕੀਤੀ।

ਪੁਲਿਸ ਮੁਤਾਬਕ ਮੁਲਜ਼ਮਾਂ ਨੂੰ ਰੋਕਣ ‘ਤੇ ਦੋਵੇਂ ਕਥਿਤ ਸ਼ੂਟਰਾਂ ਪਰਮਜੀਤ ਸਿੰਘ ਉਰਫ਼ ਪੰਮਾ ਅਤੇ ਜਸਕਰਨ ਸਿੰਘ ਨੇ 30 ਬੋਰ ਪਿਸਤੌਲ ਨਾਲ ਪੁਲਿਸ ਪਾਰਟੀ ‘ਤੇ ਕਥਿਤ ਤੌਰ ‘ਤੇ 4 ਤੋਂ 5 ਫਾਇਰ ਕੀਤੇ। ਜਵਾਬੀ ਕਾਰਵਾਈ ਦੌਰਾਨ ਪੁਲਿਸ ਦੀ ਗੋਲੀ ਇੱਕ ਮੁਲਜ਼ਮ ਦੀ ਲੱਤ ‘ਚ ਲੱਗੀ, ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਪੁਲਿਸ ਦਾ ਦਾਅਵਾ ਹੈ ਕਿ ਇਹ ਦੋਵੇਂ ਬੀਤੇ ਦਿਨੀਂ ਰਾਜਪੁਰਾ ‘ਚ ਲਕਸ਼ਮੀ ਪ੍ਰਾਪਰਟੀ ਡੀਲਰ ਦੇ ਦਫ਼ਤਰ ‘ਤੇ ਹੋਈ ਫਾਇਰਿੰਗ ਅਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਦਿੱਤੀਆਂ ਗਈਆਂ ਧਮਕੀਆਂ ਦੇ ਮਾਮਲੇ ‘ਚ ਸ਼ਾਮਲ ਸਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।

Read More: ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਪੁਲਿਸ ਥਾਣਿਆਂ ‘ਚ ਖੜ੍ਹੇ 7,402 ਵਾਹਨਾਂ ਦਾ ਨਿਪਟਾਰਾ

ਵਿਦੇਸ਼

Scroll to Top