ਡਰੱਮ 'ਚ ਕੁੜੀ ਦੀ ਲਾਸ਼

Patiala News: ਪਟਿਆਲਾ ਦੀ ਰੇਲਵੇ ਕਲੋਨੀ ‘ਚ ਨੀਲੇ ਡਰੱਮ ‘ਚ ਮਿਲੀ ਕੁੜੀ ਦੀ ਮ੍ਰਿਤਕ ਦੇਹ

ਪਟਿਆਲਾ, 27 ਮਈ 2026: ਪਟਿਆਲਾ ‘ਚ ਅੱਜ ਇੱਕ ਨੀਲੇ ਡਰੱਮ ਦੇ ਅੰਦਰ ਇੱਕ ਨੌਜਵਾਨ ਕੁੜੀ ਦੀ ਲਾਸ਼ ਮਿਲੀ ਹੈ। ਇਹ ਨੀਲਾ ਡਰੱਮ ਪਟਿਆਲਾ ਦੀ ਰੇਲਵੇ ਕਲੋਨੀ ‘ਚ ਪਿਆ ਸੀ। ਅਜਿਹਾ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਾਤਲਾਂ ਨੇ ਲਾਸ਼ ਨੂੰ ਡਰੱਮ ਦੇ ਅੰਦਰ ਭਰ ਦਿੱਤਾ ਅਤੇ ਲਾਲ ਢੱਕਣ ਨਾਲ ਢੱਕ ਦਿੱਤਾ। ਪੁਲਿਸ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ।

ਮ੍ਰਿਤਕ ਕੁੜੀ ਦੇ ਇੱਕ ਹੱਥ ‘ਤੇ “ਨੇਹਾ” ਨਾਮ ਲਿਖਿਆ ਹੋਇਆ ਹੈ, ਅਤੇ ਦੂਜੇ ਪਾਸੇ ਦਿਲ ਦਾ ਟੈਟੂ ਹੈ। ਇਸ ਟੈਟੂ ਦੇ ਅੰਦਰ “N” ਅਤੇ “A” ਅੱਖਰ ਉੱਕਰੇ ਹੋਏ ਹਨ। ਕੁੜੀ ਦੇ ਚਿਹਰੇ ‘ਤੇ ਮਾਮੂਲੀ ਸੱਟਾਂ ਵੀ ਹਨ। ਲਾਸ਼ ਨੂੰ ਪੁਲਿਸ ਨੇ ਪਣੇ ਕਬਜ਼ੇ ‘ਚ ਲੈ ਕੇ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਉਕਤ ਮ੍ਰਿਤਕ ਕੁੜੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ 15 ਤੋਂ 20 ਸਾਲ ਦੀ ਜਾਪਦੀ ਹੈ।

ਪਟਿਆਲਾ ਪੁਲਿਸ ਦੇ ਜਾਂਚ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਲਗਭਗ 5:15 ਵਜੇ, ਅਰਬਨ ਅਸਟੇਟ ਪੁਲਿਸ ਸਟੇਸ਼ਨ, ਪਟਿਆਲਾ ਨੂੰ ਇੱਕ ਫੋਨ ਕਾਲ ਆਈ ਜਿਸ ‘ਚ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਇੱਕ ਦੇਹ ਵਾਲਾ ਡਰੱਮ DCW ਪੁਲ ਦੇ ਨੇੜੇ ਕੂੜੇ ਦੇ ਢੇਰ ‘ਤੇ ਪਿਆ ਹੈ। ASI ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਕੂੜਾ ਇਕੱਠਾ ਕਰਨ ਵਾਲੇ ਨੇ ਡਰੱਮ ਖੋਲ੍ਹਿਆ ਅਤੇ ਅੰਦਰ ਇੱਕ ਲਾਸ਼ ਮਿਲੀ। ਫਿਰ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਵੱਖ-ਵੱਖ ਟੀਮਾਂ ਬਣਾਈਆਂ ਹਨ ਅਤੇ ਆਲੇ ਦੁਆਲੇ ਦੇ ਸਾਰੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀਆਂ ਹਨ। ਇਸਦੇ ਨਾਲ ਹੀ ਮ੍ਰਿਤਕ ਕੁੜੀ ਦੋ ਪਛਾਣ ਕਰਨ ਦੀ ਕੋਸ਼ਿਸ਼ਾਂ ਜਾਰੀ ਹਨ |

ਪੁਲਿਸ ਨੂੰ ਸ਼ੱਕ ਹੈ ਕਿ ਕੁੜੀ ਦਾ ਕਿਤੇ ਹੋਰ ਕਤਲ ਕੀਤਾ ਗਿਆ ਅਤੇ ਸਬੂਤ ਮਿਟਾਉਣ ਲਈ ਲਾਸ਼ ਨੂੰ ਸੁੱਟਣ ਦੀ ਸਾਜ਼ਿਸ਼ ਰਚੀ ਗਈ ਸੀ। ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਪ੍ਰੇਮ ਸਬੰਧਾਂ ਦਾ ਸੰਕੇਤ ਦਿੰਦੀ ਹੈ।

Read More: ਸਮਾਣਾ ‘ਚ ਚੋਣਾਂ ਦੌਰਾਨ ਚੱਲੇ ਇੱਟਾਂ-ਰੋੜੇ, ਭੀੜ ਨੂੰ ਖਦੇੜਨ ਲਈ ਪੁਲਿਸ ਵੱਲੋਂ ਲਾਠੀਚਾਰਜ

ਵਿਦੇਸ਼

Scroll to Top