ਪੰਜਾਬ 26 ਮਈ 2026: ਅੱਜ ਮੋਹਾਲੀ ਸਮੇਤ ਪੰਜਾਬ ‘ਚ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਕੌਂਸਲਾਂ ਲਈ ਵੋਟਿੰਗ ਦੌਰਾਨ ਕਈ ਥਾਵਾਂ ‘ਤੇ ਹਿੰਸਕ ਝੜੱਪਾਂ ਹੋਈਆਂ। ਇਸ ਦੌਰਾਨ ਸਮਾਣਾ ‘ਚ ਦੋ ਧਿਰਾਂ ਵਿਚਾਲੇ ਹੋਈ ਤਕਰਾਰ ਨੇ ਝੜੱਪਾਂ ਰੂਪ ਧਾਰ ਲਿਆ ਅਤੇ ਕਾਫ਼ੀ ਬਹਿਸ ਹੋਈ | ਇਸ ਦੌਰਾਨ ਸਮਾਣਾ ਦੇ ਵਾਰਡ ਨੰਬਰ 19 ‘ਚ ਭੀੜ ਨੇ ਪੁਲਿਸ ‘ਤੇ ਵੀ ਸ਼ਰ੍ਹੇਆਮ ਇੱਟਾਂ-ਰੋੜੇ ਸੁੱਟੇ ਗਏ | ਇਸ ਦੌਰਾਨ ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਲਾਠੀਚਾਰਜ ਕਰ ਦਿੱਤਾ | ਭੀੜ ਨੂੰ ਖਦੇੜਨ ਲਈ ਪੁਲਿਸ ਬਣੇ ਹਵਾਈ ਫਾਇਰਿੰਗ ਵੀ ਕੀਤੀ | ਇਸਦੇ ਨਾਲ ਹੀ ਰਾਏਕੋਟ, ਲੁਧਿਆਣਾ ‘ਚ, ਕਾਂਗਰਸੀ ਉਮੀਦਵਾਰ ਦੇ ਹੱਥ-ਪੈਰ ਟੁੱਟ ਗਏ।
ਲੁਧਿਆਣਾ ‘ਚ ‘ਆਪ’ ਵਿਧਾਇਕ ਸਰਵਜੀਤ ਕੌਰ ਮਾਣੂਕੇ ‘ਤੇ ਬਹਿਸ ਕਰਨ ਵਾਲੇ ਇੱਕ ਸੋਸ਼ਲ ਮੀਡੀਆ ਇਨਫੂਲਾਂਸਰ ‘ਤੇ ਹਮਲੇ ਦੀ ਖ਼ਬਰ ਹੈ | ਖੰਨਾ, ਬਰਨਾਲਾ ਅਤੇ ਸੰਗਰੂਰ ‘ਚ ਵੀ ਝੜੱਪਾਂ ਦੀ ਰਿਪੋਰਟ ਮਿਲੀ। ਇਸ ਦੌਰਾਨ, ਸੰਗਰੂਰ ‘ਚ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਓਐਸਡੀ ਓਂਕਾਰ ਸਿੰਘ ਬਰਾੜ ਨੂੰ ਹਿਰਾਸਤ ‘ਚ ਲੈ ਲਿਆ। ਉਹ ਹਾਲ ਹੀ ‘ਚ ‘ਆਪ’ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਨ। ਝੜਪ ਤੋਂ ਬਾਅਦ ਇੱਕ ਉਮੀਦਵਾਰ ਨੂੰ ਮਿਲਣ ਜਾ ਰਹੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਧੂਰੀ ‘ਚ ਪੁਲਿਸ ਨੇ ਰੋਕ ਲਿਆ।
ਵੋਟਿੰਗ ਦੌਰਾਨ, ਪੁਲਿਸ ਨੇ ਅਬੋਹਰ ਵਿੱਚ NSUI ਨੇਮਪਲੇਟ ਅਤੇ HR ਨੰਬਰ ਵਾਲੀ ਗੱਡੀ ‘ਚ ਚਾਰ ਨੌਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ। ਫਰੀਦਕੋਟ ‘ਚ, ‘ਆਪ’ ਵਿਧਾਇਕ ਗੁਰਦਿੱਤ ਸੇਖੋਂ ਨੇ ਦੋਸ਼ ਲਗਾਇਆ ਕਿ ਭਾਜਪਾ ਵੋਟਰਾਂ ਨੂੰ ਲਿਆਉਣ ਲਈ ਫੌਜ ਦੀਆਂ ਸਕੂਲ ਬੱਸਾਂ ਦੀ ਵਰਤੋਂ ਕਰ ਰਹੀ ਹੈ। ਇਸ ਨਾਲ ਹੰਗਾਮਾ ਹੋ ਗਿਆ। ਚੋਣਾਂ ਸਬੰਧੀ ਸਖ਼ਤ ਕਾਰਵਾਈ ਕੀਤੀ ਗਈ ਹੈ।
ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਰਾਜ ਚੋਣ ਕਮਿਸ਼ਨ ਦੇ ਅਨੁਸਾਰ, ਦੁਪਹਿਰ 2 ਵਜੇ ਤੱਕ 45.60% ਵੋਟਰਾਂ ਨੇ ਵੋਟਿੰਗ ਦਰਜ ਕੀਤੀ ਹੈ। ਵੋਟਿੰਗ ਈਵੀਐਮ ਦੀ ਬਜਾਏ ਬੈਲਟ ਪੇਪਰਾਂ ਦੀ ਵਰਤੋਂ ਕਰਕੇ ਕੀਤੀ ਜਾ ਰਹੀ ਹੈ।
Read More: ਨਗਰ ਕੌਂਸਲ ਦੀਨਾਨਗਰ ਸਮੇਤ ਇਨ੍ਹਾਂ 4 ਨਗਰ ਕੌਂਸਲਾਂ ਦੀ 13 ਜੂਨ ਨੂੰ ਹੋਣਗੀਆਂ ਚੋਣਾਂ




