ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ‘ਚ ਜ਼ਬਰਦਸਤ ਧਮਾਕਾ, ਗ੍ਰਾਹਕ ਸਣੇ ਕਈ ਜਣੇ ਜ਼ਖਮੀ

Rameswaram Cafe

ਚੰਡੀਗੜ੍ਹ, 1 ਮਾਰਚ 2024: ਬੈਂਗਲੁਰੂ ਦੇ ਰਾਜਾਜੀਨਗਰ ‘ਚ ਰਾਮੇਸ਼ਵਰਮ ਕੈਫੇ (Rameswaram Cafe) ‘ਚ ਧਮਾਕਾ ਹੋਇਆ ਹੈ। ਇਸ ਦੌਰਾਨ ਹਾਦਸੇ ‘ਚ ਘੱਟੋ-ਘੱਟ ਚਾਰ ਜਣੇ ਜ਼ਖ਼ਮੀ ਹੋ ਗਏ, ਜ਼ਖ਼ਮੀਆਂ ਵਿੱਚ ਤਿੰਨ ਮੁਲਾਜ਼ਮ ਅਤੇ ਇੱਕ ਗ੍ਰਾਹਕ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਰਾਮੇਸ਼ਵਰਮ ਕੈਫੇ ‘ਚ ਧਮਾਕੇ ਤੋਂ ਬਾਅਦ ਵ੍ਹਾਈਟਫੀਲਡ ਖੇਤਰ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਮੌਕੇ ‘ਤੇ ਪਹੁੰਚ ਗਏ। ਇਹ ਕੈਫੇ ਬੈਂਗਲੁਰੂ ਵਿੱਚ ਸਭ ਤੋਂ ਪ੍ਰਸਿੱਧ ਕੈਫੇ ਵਿੱਚੋਂ ਇੱਕ ਹੈ।

ਵ੍ਹਾਈਟਫੀਲਡ ਫਾਇਰ ਸਟੇਸ਼ਨ ਨੇ ਦੱਸਿਆ ਕਿ ਸਾਨੂੰ ਫੋਨ ਆਇਆ ਕਿ ਰਾਮੇਸ਼ਵਰਮ ਕੈਫੇ ‘ਚ ਸਿਲੰਡਰ ਧਮਾਕਾ ਹੋਇਆ ਹੈ। ਅਸੀਂ ਮੌਕੇ (Rameswaram Cafe) ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਾਂ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਧਮਾਕੇ ਦਾ ਕਾਰਨ ਫਿਲਹਾਲ ਸਾਫ਼ ਨਹੀਂ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।