ਪੀਵੀ ਸਿੰਧੂ

Malaysia Open Badminton: ਮਲੇਸ਼ੀਆ ਓਪਨ ਬੈਡਮਿੰਟਨ ਟੂਰਨਾਂਮੈਂਟ ‘ਚ ਪੀਵੀ ਸਿੰਧੂ ਦਾ ਸਫ਼ਰ ਖਤਮ

ਸਪੋਰਟਸ, 10 ਜਨਵਰੀ 2026: Malaysia Open Badminton: ਕੁਆਲਾਂਪੁਰ ‘ਚ ਖੇਡੇ ਜਾ ਰਹੇ BWF ਸੁਪਰ 1000 ਮਲੇਸ਼ੀਆ ਓਪਨ ਬੈਡਮਿੰਟਨ ਟੂਰਨਾਂਮੈਂਟ ‘ਚ ਭਾਰਤ ਦਾ ਸਫ਼ਰ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਮਹਿਲਾ ਸਿੰਗਲਜ਼ ਸੈਮੀਫਾਈਨਲ ‘ਚ ਹਾਰ ਗਈ, ਜਦੋਂ ਕਿ ਸਾਤਵਿਕਸਾਈਰਾਜ ਰੈਂਕੀਰੈਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਕੁਆਰਟਰ ਫਾਈਨਲ ‘ਚ ਬਾਹਰ ਹੋ ਗਈ। ਇਸ ਨਾਲ ਟੂਰਨਾਮੈਂਟ ‘ਚ ਭਾਰਤ ਦੀ ਮੁਹਿੰਮ ਦਾ ਅੰਤ ਹੋ ਗਿਆ।

ਪੀਵੀ ਸਿੰਧੂ ਦਾ ਸਾਹਮਣਾ ਮਹਿਲਾ ਸਿੰਗਲਜ਼ ਸੈਮੀਫਾਈਨਲ ‘ਚ ਚੀਨ ਦੀ ਵਿਸ਼ਵ ਨੰਬਰ 2 ਖਿਡਾਰਨ ਵਾਂਗ ਜ਼ੀ ਯੀ ਨਾਲ ਹੋਇਆ। ਸਿੰਧੂ ਸਿੱਧੇ ਗੇਮਾਂ ‘ਚ 16-21, 15-21 ਨਾਲ ਹਾਰ ਗਈ।
ਸਿੰਧੂ ਨੇ ਮੈਚ ਦੇ ਦੋਵੇਂ ਗੇਮਾਂ ‘ਚ ਸ਼ੁਰੂਆਤੀ ਲੀਡ ਲੈ ਲਈ, ਪਰ ਮਹੱਤਵਪੂਰਨ ਪਲਾਂ ‘ਚ ਇਸਨੂੰ ਬਣਾਈ ਰੱਖਣ ‘ਚ ਅਸਮਰੱਥ ਰਹੀ। ਵਾਂਗ ਜ਼ੀ ਯੀ ਨੇ ਪਹਿਲੇ ਗੇਮ ‘ਚ 3-4 ਅੰਕਾਂ ਦੀ ਲੀਡ ਲੈਣ ਤੋਂ ਬਾਅਦ ਕੀਤੀਆਂ ਗਲਤੀਆਂ ਦਾ ਫਾਇਦਾ ਉਠਾਇਆ।

ਦੂਜੇ ਗੇਮ ‘ਚ ਸਿੰਧੂ ਨੇ ਬੈਕਹੈਂਡ ਸਾਈਡ ‘ਤੇ ਵਧੇਰੇ ਲਿਫਟ ਖੇਡੀ, ਜਿਸਨੂੰ ਵਾਂਗ ਜ਼ੀਯੀ ਨੇ ਸਮੈਸ਼ਾਂ ਦੀ ਇੱਕ ਲੜੀ ਨਾਲ ਦਬਾਅ ਬਣਾਉਣ ਲਈ ਵਰਤਿਆ, ਮੈਚ ਆਪਣੇ ਨਾਂ ਕਰ ਲਿਆ। ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ‘ਚ ਸਿੰਧੂ ਦਾ ਸਾਹਮਣਾ ਜਾਪਾਨ ਦੀ ਤੀਜੀ ਦਰਜਾ ਪ੍ਰਾਪਤ ਅਕਾਨੇ ਯਾਮਾਗੁਚੀ ਨਾਲ ਹੋਇਆ। ਸਿੰਧੂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਪਹਿਲਾ ਗੇਮ ਸਿਰਫ਼ 11 ਮਿੰਟਾਂ ਵਿੱਚ 21-11 ਨਾਲ ਜਿੱਤ ਲਿਆ। ਫਿਰ ਯਾਮਾਗੁਚੀ ਗੋਡੇ ਦੀ ਸੱਟ ਕਾਰਨ ਰਿਟਾਇਰ ਹੋ ਗਈ, ਜਿਸ ਨਾਲ ਸਿੰਧੂ ਨੂੰ ਸੈਮੀਫਾਈਨਲ ‘ਚ ਜਗ੍ਹਾ ਮਿਲੀ ਸੀ।

Read More: ਪੀਵੀ ਸਿੰਧੂ ਚਾਈਨਾ ਮਾਸਟਰਜ਼ ਬੈਡਮਿੰਟਨ ਦੇ ਕੁਆਰਟਰ ਫਾਈਨਲ ‘ਚ ਪੁੱਜੀ

ਵਿਦੇਸ਼

Scroll to Top