Amritsar ASI Murder

ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ‘ਚ ਵਾਪਰਿਆ ਵੱਡਾ ਹਾਦਸਾ, 2 ਔਰਤਾਂ ਦੀ ਮੌ.ਤ

24 ਮਈ 2026: ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ (Gurdwara Shaheed Ganj Baba Deep Singh) ਵਿਖੇ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਉਸਾਰੀ ਅਧੀਨ ਲੰਗਰ ਹਾਲ ਦੀ ਛੱਤ ਤੋਂ ਲੋਹੇ ਦੀਆਂ ਪਲੇਟਾਂ ਟੁੱਟ ਕੇ ਉੱਥੇ ਸੇਵਾ ਕਰ ਰਹੀਆਂ ਔਰਤਾਂ ‘ਤੇ ਡਿੱਗ ਪਈਆਂ। ਦੋ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੱਤ ਦੇ ਕਰੀਬ ਔਰਤਾਂ ਦੇ ਜ਼ਖਮੀ ਹੋਣ ਦੀ ਵੀ ਜਾਣਕਾਰੀ ਸਾਹਮਣੇ ਆਈ, ਕਾਰ ਸੇਵਾ ਸੰਤ ਬਾਬਾ ਭੂਰੀ ਵਾਲਿਆਂ ਵੱਲੋਂ ਲੰਗਰ ਹਾਲ ਵਿਖੇ ਲੈਂਟਰ ਪਾਉਣ ਦੀ ਸੇਵਾ ਕੀਤੀ ਜਾ ਰਹੀ ਸੀ। ਇਸ ਦੌਰਾਨ ਲੈਂਟਰ ਵਾਲੀਆਂ ਪਲੇਟਾਂ ਹੇਠਾਂ ਡਿੱਗੀਆਂ ।  ਦੱਸ ਦਈਏ ਕਿ ਐਤਵਾਰ ਵਾਲੇ ਦਿਨ ਵੱਡੀ ਤਾਦਾਦ ਵਿੱਚ ਸੰਗਤਾਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਪਹੁੰਚ ਕੇ ਚਪਹਿਰਾ ਕੱਟਦੀਆਂ ਹਨ ਅਤੇ ਵਾਹਿਗੁਰੂ ਦਾ ਜਾਪ ਕਰਦੀਆਂ ਹਨ।

Read More: Amritsar News: ਅੰਮ੍ਰਿਤਸਰ ‘ਚ ਦੋ ਵਿਅਕਤੀ 7 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ 

ਵਿਦੇਸ਼

Scroll to Top