IPL 2024: ਮੋਹਾਲੀ ਵਿਖੇ ਅੱਜ ਪੰਜਾਬ ਕਿੰਗਜ਼ ਤੇ ਗੁਜਰਾਤ ਟਾਈਟਨਜ਼ ਵਿਚਾਲੇ ਕਰੋ ਜਾਂ ਮਰੋ ਦਾ ਮੁਕਾਬਲਾ

Punjab Kings

ਚੰਡੀਗੜ੍ਹ 21 ਅਪ੍ਰੈਲ 2024: ਮੁੱਲਾਂਪੁਰ (ਨਿਊ ਚੰਡੀਗੜ੍ਹ) ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਅੱਜ ਸ਼ਾਮ ਆਈ.ਪੀ.ਐਲ ਦਾ ਇੱਕ ਰੋਮਾਂਚਕ ਅਤੇ ਦਿਲਚਸਪ ਮੈਚ ਖੇਡਿਆ ਜਾਵੇਗਾ। ਇਸ ਦੌਰਾਨ ਪੰਜਾਬ ਕਿੰਗਜ਼ (Punjab Kings) ਜਿੱਤ ਦੀ ਉਮੀਦ ਨਾਲ ਆਪਣੇ ਘਰੇਲੂ ਮੈਦਾਨ ਵਿੱਚ ਉਤਰੇਗੀ, ਜਦਕਿ ਦੂਜੇ ਪਾਸੇ ਗੁਜਰਾਤ ਟਾਈਟਨਜ਼ (ਜੀਟੀ) ਕਪਤਾਨ ਅਤੇ ਸਥਾਨਕ ਲੜਕੇ ਸ਼ੁਭਮਨ ਗਿੱਲ ਦੀ ਮੱਦਦ ਨਾਲ ਮੈਚ ਜਿੱਤਣ ਦੀ ਕੋਸ਼ਿਸ਼ ਕਰੇਗੀ।

ਇਹ ਪਹਿਲੀ ਵਾਰ ਹੈ ਜਦੋਂ ਸ਼ੁਭਮਨ ਗਿੱਲ ਇਸ ਮੈਦਾਨ ‘ਤੇ ਆਈਪੀਐਲ ਮੈਚ ਖੇਡਣਗੇ। ਮੈਚ 7:30 ਵਜੇ ਸ਼ੁਰੂ ਹੋਵੇਗਾ। ਸਟੇਡੀਅਮ ਵਿੱਚ ਦਾਖਲਾ ਦੁਪਹਿਰ 3 ਵਜੇ ਦੇ ਕਰੀਬ ਸ਼ੁਰੂ ਹੋਵੇਗਾ। ਐਤਵਾਰ ਨੂੰ ਛੁੱਟੀ ਹੋਣ ਕਾਰਨ ਅਤੇ ਇਸ ਸਟੇਡੀਅਮ ਵਿੱਚ ਸੀਜ਼ਨ ਦਾ ਆਖ਼ਰੀ ਮੈਚ ਹੋਣ ਕਾਰਨ ਦਰਸ਼ਕਾਂ ਦੇ ਕਾਫੀ ਆਉਣ ਦੀ ਉਮੀਦ ਹੈ।

ਹੁਣ ਤੱਕ ਇਸ ਸੀਜ਼ਨ ਵਿੱਚ, ਪੰਜਾਬ ਅਤੇ ਗੁਜਰਾਤ ਦੋਵਾਂ ਦੀ ਸਥਿਤੀ ਲਗਭਗ ਇੱਕੋ ਜਿਹੀ ਹੈ। ਇਹ ਦੋਵਾਂ ਲਈ ਕਰੋ ਜਾਂ ਮਰੋ ਦਾ ਮੈਚ ਹੈ। ਪੀਬੀਕੇਐਸ ਨੇ ਆਪਣੇ ਸੱਤ ਮੈਚਾਂ ਵਿੱਚੋਂ ਸਿਰਫ਼ ਦੋ ਹੀ ਜਿੱਤੇ ਹਨ। ਜਦਕਿ ਜੀਟੀ ਚਾਰ ਹਾਰਾਂ ਅਤੇ ਤਿੰਨ ਜਿੱਤਾਂ ਨਾਲ 8ਵੇਂ ਸਥਾਨ ‘ਤੇ ਹੈ।

ਪੰਜਾਬ (Punjab Kings) ਹੁਣ 9ਵੇਂ ਸਥਾਨ ‘ਤੇ ਹੈ। ਅਜਿਹੇ ‘ਚ ਦੋਵਾਂ ਟੀਮਾਂ ਨੂੰ ਅੰਕ ਸੂਚੀ ‘ਚ ਆਪਣੀ ਸਥਿਤੀ ਸੁਧਾਰਨ ਲਈ ਯਤਨ ਕਰਨੇ ਹੋਣਗੇ। ਹਾਲਾਂਕਿ, ਅਹਿਮਦਾਬਾਦ ਵਿੱਚ ਦੋਵਾਂ ਟੀਮਾਂ ਵਿਚਾਲੇ ਹੋਏ ਮੈਚ ਵਿੱਚ ਪੀਬੀਕੇਐਸ ਨੇ ਜਿੱਤ ਦਰਜ ਕੀਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।