ਕਾਂਗਰਸ 'ਚ ਧੜੇਬੰਦੀ

ਬਾਬਾ ਬਕਾਲਾ ਵਿਖੇ ਕਾਂਗਰਸ ਰੈਲੀ ‘ਚ ਅੰਦਰੂਨੀ ਧੜੇਬੰਦੀ ਨੇ ਫਿਰ ਛੇੜੀ ਚਰਚਾ

ਅੰਮ੍ਰਿਤਸਰ, 28 ਅਗਸਤ 2026: ਰੱਖੜ ਪੁੰਨਿਆ ਮੇਲੇ ਦੌਰਾਨ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਵਿਖੇ ਹੋਈ ਰੈਲੀ ‘ਚ ਕਾਂਗਰਸ ਪਾਰਟੀ ਦੀ ਅੰਦਰੂਨੀ ਧੜੇਬੰਦੀ ਇੱਕ ਵਾਰ ਫਿਰ ਸਾਹਮਣੇ ਆਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਮਾਝੇ ਦੇ ਕਈ ਸੀਨੀਅਰ ਆਗੂ ਸਟੇਜ ‘ਤੇ ਮੌਜੂਦ ਸਨ, ਜਦੋਂ ਕਿ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਧੜੇ ਦੇ ਆਗੂ ਗੈਰਹਾਜ਼ਰ ਸਨ।

ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ, ਰਾਣਾ ਗੁਰਜੀਤ ਸਿੰਘ ਅਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਸਮੇਤ ਕਈ ਪ੍ਰਮੁੱਖ ਆਗੂ ਸਟੇਜ ‘ਤੇ ਚਰਨਜੀਤ ਸਿੰਘ ਚੰਨੀ ਦੇ ਨਾਲ ਦੇਖੇ ਗਏ। ਚੰਨੀ ਧੜੇ ਦੇ ਆਗੂ ਵੀ ਸਟੇਜ ਅਤੇ ਪੋਸਟਰਾਂ ‘ਤੇ ਪ੍ਰਮੁੱਖਤਾ ਨਾਲ ਦਿਖਾਈ ਦਿੱਤੇ। ਸਿੱਟੇ ਵਜੋਂ, ਰੈਲੀ ਕਾਂਗਰਸ ਏਕਤਾ ਨਾਲੋਂ ਪਾਰਟੀ ਅੰਦਰ ਧੜੇਬੰਦੀ ‘ਤੇ ਜ਼ਿਆਦਾ ਕੇਂਦ੍ਰਿਤ ਸੀ।

ਰੈਲੀ ‘ਚ ਚਰਨਜੀਤ ਚੰਨੀ ਨਾਲ ਮਾਝੇ ਖੇਤਰ ਦੇ ਕਈ ਸੀਨੀਅਰ ਆਗੂਆਂ ਦਾ ਇਕੱਠ ਸਿਆਸੀ ਤੌਰ ‘ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਕਾਂਗਰਸ ਵੱਲੋਂ ਕਰਵਾਏ ਇਸ ਸਮਾਗਮ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਾਕਤ ਦੇ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਹੈ।

Read More: ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਅੰਮ੍ਰਿਤਸਰ ਪਹੁੰਚੇ, ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ

ਵਿਦੇਸ਼

Scroll to Top